21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੋਟਾਪਾ ਘਟਾਉਣ ਸੰਬੰਧੀ ਵਿਸ਼ੇਸ਼ ਇੰਟਰ ਐਕਟਿਵ ਸੈਸ਼ਨ ਹੁਸ਼ਿਆਰਪੁਰ ਵਿਖੇ 4 ਨੂੰ

ਆਲਮਗੀਰ/ਲੁਧਿਆਣਾ, 19 ਸਤੰਬਰ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਵਿਚ ਮੋਟਾਪਾ ਇਕ ਗੰਭੀਰ ਸਿਹਤ ਸਮੱਸਿਆ ਵਜੋਂ ਸਾਹਮਣੇ ਆ ਰਿਹਾ ਹੈ। ਵਧਦਾ ਹੋਇਆ ਵਜ਼ਨ ਨਾ ਸਿਰਫ਼ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਅਤੇ ਆਤਮ-ਵਿਸ਼ਵਾਸ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਹ ਕਈ ਹੋਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 20-09-2026
ਆਲਮਗੀਰ/ਲੁਧਿਆਣਾ, 19 ਸਤੰਬਰ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਵਿਚ ਮੋਟਾਪਾ ਇਕ ਗੰਭੀਰ ਸਿਹਤ ਸਮੱਸਿਆ ਵਜੋਂ ਸਾਹਮਣੇ ਆ ਰਿਹਾ ਹੈ। ਵਧਦਾ ਹੋਇਆ ਵਜ਼ਨ ਨਾ ਸਿਰਫ਼ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਅਤੇ ਆਤਮ-ਵਿਸ਼ਵਾਸ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਹ ਕਈ ਹੋਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੇ ਮੋਟਾਪੇ ਦੇ ਇਲਾਜ ਦੇ ਆਧੁਨਿਕ ਵਿਕਲਪਾਂ ਬਾਰੇ ਜਾਣਕਾਰੀ ਦੇਣ ਲਈ ਮੈਸ਼-ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਲੋਂ ਵਿਸ਼ੇਸ਼ ਮੋਟਾਪਾ ਸਰਜਰੀ ਇੰਟਰ ਐਕਟਿਵ ਸੈਸ਼ਨ 4 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਹੋਟਲ ਮਹਾਰਾਜਾ ਪੈਲੇਸ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਮੋਟਾਪੇ ਤੋਂ ਪੀੜਤ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਟਾਪੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਮਾਹਿਰ ਡਾਕਟਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਸੈਸ਼ਨ ਵਿਚ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਜੌਲੀ ਚੀਫ਼ ਕੰਸਲਟੈਂਟ ਲੈਪਰੋਸਕੋਪੀ, ਗੈਸਟ੍ਰੋਇੰਟੈਸਟਾਈਨਲ ਅਤੇ ਬੈਰੀਐਟ੍ਰਿਕ ਸਰਜਰੀ ਵਲੋਂ ਮੋਟਾਪੇ ਦੇ ਇਲਾਜ ਅਤੇ ਸਰਜਰੀ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੋਟਾਪੇ ਨਾਲ ਜੁੜੀਆਂ ਸਿਹਤ ਚਿੰਤਾਵਾਂ ਅਤੇ ਸਮੇਂ ਸਿਰ ਮਾਹਿਰ ਨਾਲ ਸਲਾਹ-ਮਸ਼ਵਰਾ ਕਰਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਹਸਪਤਾਲ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਲੰਬੇ ਸਮੇਂ ਤੋਂ ਵਧੇ ਹੋਏ ਵਜ਼ਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਾਂ ਮੋਟਾਪੇ ਦੇ ਇਲਾਜ ਸਬੰਧੀ ਸਹੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਇਸ ਇੰਟਰ ਐਕਟਿਵ ਸੈਸ਼ਨ ਵਿਚ ਸ਼ਾਮਿਲ ਹੋ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਐਮ. ਪੀ. ਹਰਭਜਨ ਸਿੰਘ ਵਲੋਂ ਭੇਜੀ ਗਰਾਂਟ ਦੇ ਸੈਕਸ਼ਨ ਪੱਤਰ ਪੰਚਾਇਤਾਂ ਨੂੰ ਵੰਡੇ ਅਗਲੀ ਖ਼ਬਰ ਭਾਈ ਲਾਲੋ ਜੀ ਦਾ ਜਨਮ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24