ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਐਮ. ਪੀ. ਹਰਭਜਨ ਸਿੰਘ ਵਲੋਂ ਭੇਜੀ ਗਰਾਂਟ ਦੇ ਸੈਕਸ਼ਨ ਪੱਤਰ ਪੰਚਾਇਤਾਂ ਨੂੰ ਵੰਡੇ
ਤਲਵਾੜਾ, 19 ਸਤੰਬਰ (ਅਜੀਤ ਪ੍ਰਤਿਨਿਧੀ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਾੜੀ, ਪਿੰਡ ਪੱਤੀ ਕੈਰੀ ਦੇ ਮੰਦਰ ਬਾਬਾ ਈਸ਼ਵਰ ਦਾਸ ਵਿਖੇ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ਼ਿਸ਼ੀਲ ਪਿੰਕੀ ਪਹੁੰਚੇ।
ਤਲਵਾੜਾ, 19 ਸਤੰਬਰ (ਅਜੀਤ ਪ੍ਰਤਿਨਿਧੀ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਾੜੀ, ਪਿੰਡ ਪੱਤੀ ਕੈਰੀ ਦੇ ਮੰਦਰ ਬਾਬਾ ਈਸ਼ਵਰ ਦਾਸ ਵਿਖੇ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ਼ਿਸ਼ੀਲ ਪਿੰਕੀ ਪਹੁੰਚੇ। ਸਮਾਗਮ ਵਿਚ ਪਹੁੰਚਣ ’ਤੇ ਸਰਪੰਚ ਬਾੜੀ ਕਮਲਜੀਤ ਕੌਰ, ਸਰਪੰਚ ਪੱਤੀ ਕੈਰੀ ਕਮਲੇਸ਼ ਕੁਮਾਰੀ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਸੁਸ਼ੀਲ ਪਿੰਕੀ ਵਲੋਂ ਐਮ. ਪੀ. ਹਰਭਜਨ ਸਿੰਘ ਭੱਜੀ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਬਾੜੀ ਤੇ ਪਿੰਡ ਪੱਤੀ ਕੈਰੀ ਵਿਖੇ ਸੋਲਰ ਲਾਈਟਾਂ ਲਗਵਾਉਣ ਲਈ ਭੇਜੀ ਗਈ ਗਰਾਂਟ ਦੇ ਸੈਕਸ਼ਨ ਪੱਤਰ ਸੰਬੰਧਿਤ ਸਰਪੰਚਾਂ ਨੂੰ ਤਕਸੀਮ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਪਿੰਕੀ ਤੇ ਸੰਬੰਧਿਤ ਸਰਪੰਚਾਂ ਵਲੋਂ ਐਮ. ਪੀ. ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਬਾੜੀ ਕਮਲਜੀਤ ਕੌਰ, ਸਰਪੰਚ ਪੱਤੀ ਕੈਰੀ ਕਮਲੇਸ਼ ਕੁਮਾਰੀ, ਮੰਦਰ ਕਮੇਟੀ ਪ੍ਰਧਾਨ ਦਵਿੰਦਰ ਸਿੰਘ, ਸਾਬਕਾ ਸਰਪੰਚ ਕੁਲਜੀਤ ਭੰਬੋਤ ਹੈਪੀ, ਸ਼ਾਮ ਲਾਲ ਬਾੜੀ, ਕੈਪਟਨ ਮਹਿੰਦਰ ਸਿੰਘ ਨੁਸ਼ਹਿਰਾ, ਸੁਰਿੰਦਰ ਸਿੰਘ ਬਹਿ ਵਿਦਿਆ, ਕੈਪਟਨ ਹਰਬੰਸ ਲਾਲ, ਧਰਮ ਸਿੰਘ ਪਰਸਰਾਮ, ਲੰਬੜਦਾਰ ਅਸ਼ੋਕ ਕੁਮਾਰ, ਰਛਪਾਲ ਸਿੰਘ, ਕਸ਼ਮੀਰ ਲਾਲ, ਹਰਦੀਪ ਸਿੰਘ, ਕਰਨੈਲ ਸਿੰਘ, ਕਰਮ ਚੰਦ, ਸੁਨੀਤਾ ਦੇਵੀ, ਕਾਂਤਾ ਦੇਵੀ, ਪਵਨ ਕੁਮਾਰ, ਬਚਨ ਸਿੰਘ, ਦੀਵਾਨ ਚੰਦ, ਸਰਵਣ ਸਿੰਘ, ਕੇਵਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।