20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਯਾਦਗਾਰੀ ਹੋ ਨਿੱਬੜਿਆ ਰਾਮਗੜ੍ਹ ਸੀਕਰੀ ਦਾ ਇਤਿਹਾਸਿਕ ਛਿੰਝ ਮੇਲਾ

ਰਾਮਗੜ੍ਹ ਸੀਕਰੀ, 19 ਸਤੰਬਰ (ਕਟੋਚ)-ਬਾਬਾ ਅਨੰਤ ਨਾਥ ਯਾਦਗਾਰੀ ਰਾਮਗੜ੍ਹ ਸੀਕਰੀ ਦਾ ਇਤਿਹਾਸਿਕ ਤੇ ਅਤਿ ਪ੍ਰਾਚੀਨ ਛਿੰਝ ਮੇਲਾ ਬੀਤੇ ਦਿਨ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਰਾਮ ਸਰੂਪ ਤੇ ਕਾਰਜਕਾਰੀ ਮੈਂਬਰਾਂ ਅਸ਼ਵਨੀ ਸ਼ਰਮਾ, ਅਜੇ ਨੀਟੂ, ਅਸ਼ਵਨੀ, ਬੌਬੀ, ਕੁਲਦੀਪ ਸ਼ਰਮਾ, ਨਵਜੀਵਨ ਪਟਿਆਲ ਦੀ ਅਗਵਾਈ ਵਿਚ ਕਰਵਾਏ 2 ਰੋਜ਼ਾ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਸੂਬਿਆਂ ਤੋਂ ਕਰੀਬ 200 ਪਹਿਲਵਾਨਾਂ ਨੇ ਆਪਣੀ ਤਾਕਤ ਅਤੇ ਕੁਸ਼ਤੀ ਦਾ ਖ਼ੂਬ ਪ੍ਰਦਰਸ਼ਨ ਕੀਤਾ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-09-2026
ਰਾਮਗੜ੍ਹ ਸੀਕਰੀ, 19 ਸਤੰਬਰ (ਕਟੋਚ)-ਬਾਬਾ ਅਨੰਤ ਨਾਥ ਯਾਦਗਾਰੀ ਰਾਮਗੜ੍ਹ ਸੀਕਰੀ ਦਾ ਇਤਿਹਾਸਿਕ ਤੇ ਅਤਿ ਪ੍ਰਾਚੀਨ ਛਿੰਝ ਮੇਲਾ ਬੀਤੇ ਦਿਨ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਰਾਮ ਸਰੂਪ ਤੇ ਕਾਰਜਕਾਰੀ ਮੈਂਬਰਾਂ ਅਸ਼ਵਨੀ ਸ਼ਰਮਾ, ਅਜੇ ਨੀਟੂ, ਅਸ਼ਵਨੀ, ਬੌਬੀ, ਕੁਲਦੀਪ ਸ਼ਰਮਾ, ਨਵਜੀਵਨ ਪਟਿਆਲ ਦੀ ਅਗਵਾਈ ਵਿਚ ਕਰਵਾਏ 2 ਰੋਜ਼ਾ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਸੂਬਿਆਂ ਤੋਂ ਕਰੀਬ 200 ਪਹਿਲਵਾਨਾਂ ਨੇ ਆਪਣੀ ਤਾਕਤ ਅਤੇ ਕੁਸ਼ਤੀ ਦਾ ਖ਼ੂਬ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਪਹਿਲਵਾਨ ਨਿਰਮਲ ਸਿੰਘ ਨੇ ਸ਼ਮੂਲੀਅਤ ਕਰਕੇ ਛਿੰਝ ਮੇਲੇ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਤਾਕਤ ਅਤੇ ਮਨੋਰੰਜਨ ਦਾ ਸੁਮੇਲ ਹੁੰਦੇ ਹਨ ਛਿੰਝ ਮੇਲੇ ਜੋ ਸਾਡੇ ਸਮਾਜ ਲਈ ਅਮੀਰ ਸਭਿਆਚਾਰ ਦਾ ਪ੍ਰਤੀਕ ਹਨ। ਇਸ ਮੌਕੇ ਖ਼ਿਤਾਬੀ ਮੁਕਾਬਲਾ ਪਹਿਲਵਾਨ ਹੈਦਰ ਹੁਸ਼ਿਆਰਪੁਰ ਤੇ ਸੰਦੀਪ ਊਨਾ (ਹਿਮਾਚਲ ਪ੍ਰਦੇਸ਼) ਵਿਚਕਾਰ ਹੋਇਆ, ਜਿਸ ਵਿਚ ਹੈਦਰ ਹੁਸ਼ਿਆਰਪੁਰ ਜੇਤੂ ਰਿਹਾ। ਪ੍ਰਬੰਧਕ ਕਮੇਟੀ ਵਲੋਂ ਜੇਤੂ ਪਹਿਲਵਾਨ ਨੂੰ 35 ਹਜ਼ਾਰ ਨਕਦ ਰਾਸ਼ੀ ਤੇ ਉਪ ਜੇਤੂ ਪਹਿਲਵਾਨ ਨੂੰ 30 ਹਜ਼ਾਰ ਰੁਪਏ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਤੌਰ ਰੈਫ਼ਰੀ ਦੀ ਭੂਮਿਕਾ ਮਾਸਟਰ ਅਨਿਲ ਸ਼ਰਮਾ, ਨਵਜੀਵਨ ਪਟਿਆਲਾ, ਰਾਜੇਸ਼ ਸ਼ਰਮਾ ਤੇ ਸੋਨੂੰ ਭਵਨੌਰ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਰੇਪੂਰ ਦੇ ਛਿੰਝ ਮੇਲੇ ਵਿਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਗਲੀ ਖ਼ਬਰ ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ ਵਿਅਕਤੀ ਨੂੰ ਮਿਲਿਆ ਨਵਾਂ ਜੀਵਨ-ਡਾ. ਅਨੁਪਮ ਗੋਇਲ
Ad Position 24