20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰੇਪੂਰ ਦੇ ਛਿੰਝ ਮੇਲੇ ਵਿਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 19 ਸਤੰਬਰ (ਮਨੀਸ਼ਾ ਮਹਿਤਾ)-ਪੀਰ ਬਾਬਾ ਲੱਖ ਦਾਤਾ ਦੰਗਲ ਤੇ ਸਪੋਰਟਸ ਕਮੇਟੀ ਰੇਪੂਰ ਵਲੋਂ ਸਮੂਹ ਪਿੰਡ ਵਾਸੀਆਂ, ਸੈਨਿਕ ਜਵਾਨਾਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 20-09-2026
ਤਲਵਾੜਾ, 19 ਸਤੰਬਰ (ਮਨੀਸ਼ਾ ਮਹਿਤਾ)-ਪੀਰ ਬਾਬਾ ਲੱਖ ਦਾਤਾ ਦੰਗਲ ਤੇ ਸਪੋਰਟਸ ਕਮੇਟੀ ਰੇਪੂਰ ਵਲੋਂ ਸਮੂਹ ਪਿੰਡ ਵਾਸੀਆਂ, ਸੈਨਿਕ ਜਵਾਨਾਂ ਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ 6ਵਾਂ ਸਾਲਾਨਾ ਇਕ ਦਿਨਾਂ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਪਹੁੰਚੇ, ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਇੰਚਾਰਜ ਭਾਜਪਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ ਪਹੁੰਚੇ, ਜਦਕਿ ਛਿੰਝ ਮੇਲੇ ਦੀ ਪ੍ਰਧਾਨਗੀ ਸ੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਰਮੇਸ਼ ਦਾਸ ਮਹਾਰਾਜ ਨੇ ਕੀਤੀ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਸੁਸ਼ੀਲ ਪਿੰਕੀ ਵਿਸ਼ੇਸ਼ ਮਹਿਮਾਨ ਠਾ. ਰਘੂਨਾਥ ਸਿੰਘ ਰਾਣਾ ਤੇ ਮਹੰਤ ਰਮੇਸ਼ ਦਾਸ ਮਹਾਰਾਜ ਦਾ ਛਿੰਝ ਮੇਲੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। 50 ਕੁਸ਼ਤੀਆਂ ਕਰਵਾਉਣ ਤੋਂ ਬਾਅਦ ਆਖ਼ਿਰਕਾਰ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਬਾਬਾ ਪਲਾਹੀ ਅਤੇ ਪਹਿਲਵਾਨ ਸਾਹਿਲ ਕੋਹਲੀ ਦੇ ਦਰਮਿਆਨ ਹੋਈ, ਜਿਸ ’ਚ ਸ਼ੇਰਾ ਗੁੱਜਰ ਜੇਤੂ ਰਿਹਾ। ਪਹਿਲਵਾਨ ਸ਼ੇਰਾ ਗੁੱਜਰ ਨੂੰ 1 ਲੱਖ 11 ਹਜ਼ਾਰ ਰੁਪਏ ਨਕਦ, ਉਪ ਜੇਤੂ ਪਹਿਲਵਾਨ ਸਾਹਿਲ ਕੋਹਲੀ ਨੂੰ 1 ਲੱਖ ਰੁਪਏ ਨਕਦ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸ੍ਰੀ ਪਿੰਕੀ ਵਿਸ਼ੇਸ਼ ਮਹਿਮਾਨ ਠਾ. ਰਾਣਾ ਵਲੋਂ ਛਿੰਝ ਕਮੇਟੀ ਦੀ ਮਾਲੀ ਸਹਾਇਤਾ ਵੀ ਕੀਤੀ ਗਈ। ਪ੍ਰਬੰਧਕੀ ਕਮੇਟੀ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਬਾਲਕ ਨਾਥ ਮੰਦਰ ਰੇਪੂਰ ਦੇ ਮੁੱਖ ਪ੍ਰਬੰਧਕ ਬਾਬਾ ਵਿਜੈ ਕੁਮਾਰ, ਪ੍ਰਧਾਨ ਕਮਲ ਸਿੰਘ, ਸਾਬਕਾ ਸਰਪੰਚ ਪ੍ਰਭਾਤ ਹੈਪੀ, ਪ੍ਰਿੰ. ਰਾਜੇਸ਼ ਠਾਕੁਰ, ਕੈਪ. ਕੁਲਦੀਪ, ਕੈਪ. ਜੈ ਰੱਥ, ਚੌਧਰੀ ਸਰਵਨ ਸਿੰਘ, ਸੁਖਵਿੰਦਰ ਕਾਕਾ, ਰਾਕੇਸ਼ ਕੁਮਾਰ, ਪਵਨ ਬਿੱਟੂ, ਦਿਲਬਾਗ ਸਿੰਘ, ਦਰਸ਼ਨ ਸਿੰਘ, ਮੋਹਨਾ, ਬਿੱਲੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਪ੍ਰੇਸ਼ਾਨੀ ਕਾਰਨ ਔਰਤ ਨੇ ਨਹਿਰ ’ਚ ਛਾਲ ਮਾਰੀ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਰਾਮਗੜ੍ਹ ਸੀਕਰੀ ਦਾ ਇਤਿਹਾਸਿਕ ਛਿੰਝ ਮੇਲਾ
Ad Position 24