ਸੰਜੇ ਕਪਿਲਾ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਤੇ ਰਾਮਜੀਤ ਮੀਤ ਪ੍ਰਧਾਨ ਬਣੇ
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਵਿਖੇ ਪ੍ਰਧਾਨ ਤੇ ਮੀਤ ਪ੍ਰਧਾਨ ਲਈ ਹੋਈ ਚੋਣ ਵਿਚ ਸੰਜੇ ਕਪਲਾ ਦੂਜੀ ਵਾਰ ਪ੍ਰਧਾਨ ਤੇ ਰਾਮਜੀਤ ਵਾਈਸ ਪ੍ਰਧਾਨ ਚੁਣੇ ਗਏ। ਨਗਰ ਕੌਂਸਲ ਹਰਿਆਣਾ ਦੀਆਂ 26 ਮਈ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 11 ਸੀਟਾਂ ’ਚੋਂ 7 ਸੀਟਾਂ ਹਾਸਿਲ ਕੀਤੀਆਂ ਸਨ ਜਦ ਕਿ 3 ਸੀਟਾਂ ਕਾਂਗਰਸ ਤੇ 1 ਸੀਟ ਬੀਜੇਪੀ ਦੇ ਹਿੱਸੇ ਆਈਆਂ ਸਨ।
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਵਿਖੇ ਪ੍ਰਧਾਨ ਤੇ ਮੀਤ ਪ੍ਰਧਾਨ ਲਈ ਹੋਈ ਚੋਣ ਵਿਚ ਸੰਜੇ ਕਪਲਾ ਦੂਜੀ ਵਾਰ ਪ੍ਰਧਾਨ ਤੇ ਰਾਮਜੀਤ ਵਾਈਸ ਪ੍ਰਧਾਨ ਚੁਣੇ ਗਏ। ਨਗਰ ਕੌਂਸਲ ਹਰਿਆਣਾ ਦੀਆਂ 26 ਮਈ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 11 ਸੀਟਾਂ ’ਚੋਂ 7 ਸੀਟਾਂ ਹਾਸਿਲ ਕੀਤੀਆਂ ਸਨ ਜਦ ਕਿ 3 ਸੀਟਾਂ ਕਾਂਗਰਸ ਤੇ 1 ਸੀਟ ਬੀਜੇਪੀ ਦੇ ਹਿੱਸੇ ਆਈਆਂ ਸਨ। ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਅੱਜ ਨਗਰ ਕੌਂਸਲ ਹਰਿਆਣਾ ਵਿਖੇ ਲਵਪ੍ਰੀਤ ਸਿੰਘ ਔਲਖ ਐੱਸ. ਡੀ. ਐਮ. ਦੀ ਅਗਵਾਈ ਹੇਠ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਰ ਲਈ ਗਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੌਂਸਲਰ ਪੂਜਾ ਕਪਿਲਾ ਨੇ ਸੰਜੇ ਕਪਿਲਾ ਦਾ ਨਾਂਅ ਪ੍ਰਧਾਨ ਪਦ ਲਈ ਪੇਸ਼ ਕੀਤਾ ਅਤੇ ਕੌਂਸਲਰ ਰਮਨ ਕੁਮਾਰ ਅਤੇ ਕੌਂਸਲਰ ਰਾਮਜੀਤ ਵਲੋਂ ਉਸ ਦਾ ਸਮਰਥਨ ਕੀਤਾ। ਕੌਂਸਲਰ ਮੀਨਾਕਸ਼ੀ ਕਪਿਲਾ ਵਲੋਂ ਵਾਈਸ ਪ੍ਰਧਾਨ ਪਦ ਲਈ ਰਾਮਜੀਤ ਦਾ ਨਾਂਅ ਪੇਸ਼ ਕੀਤਾ ਅਤੇ ਕੌਂਸਲਰ ਪੂਜਾ ਕਪਿਲਾ ਵਲੋਂ ਉਸ ਦਾ ਸਮਰਥਨ ਕੀਤਾ। ਕਨਵੀਨਰ ਐੱਸ. ਡੀ. ਐਮ. ਲਵਪ੍ਰੀਤ ਸਿੰਘ ਔਲਖ ਵਲੋਂ ਨਗਰ ਕੌਂਸਲ ਦੇ ਮੌਜੂਦ ਕੌਂਸਲਰਾਂ ਨੂੰ ਸੁੰਹ ਚੁਕਾਈ। ਇਸ ਮੌਕੇ ਆਸ਼ਾ ਕੁਮਾਰੀ, ਸੰਜੇ ਕਪਿਲਾ, ਮੀਨਾਕਸ਼ੀ ਕਪਿਲਾ, ਰਮਨ ਕੁਮਾਰ, ਪੂਜਾ ਕਪਿਲਾ, ਗੁਰਦੇਵ ਕੌਰ ਅਤੇ ਰਾਮਜੀਤ ਵਲੋਂ ਇਸ ਚੋਣ ਪ੍ਰਕ੍ਰਿਆ ਚ ਹਿੱਸਾ ਲਿਆ ਅਤੇ ਉਨ੍ਹਾਂ ਦਾ ਸਮਰਥਨ ਮਿਲਣ ਤੇ ਸੰਜੇ ਕਪਿਲਾ ਨੂੰ ਪ੍ਰਧਾਨ ਤੇ ਰਾਮਜੀਤ ਨੂੰ ਵਾਈਸ ਪ੍ਰਧਾਨ ਚੁਣਿਆ। ਇਸ ਚੋਣ ਪ੍ਰਕਿਰਿਆ ’ਚ ਕੌਂਸਲਰ ਭਾਵਰਾ, ਰਾਜੀਵ ਕਪਿਲਾ, ਇਕਬਾਲ ਸਿੰਘ ਤੇ ਪਵਨ ਕੁਮਾਰ ਨੇ ਗੈਰ ਹਾਜ਼ਰ ਰਹਿ ਕੇ ਹਿੱਸਾ ਨਹੀਂ ਲਿਆ। ਇਸ ਮੌਕੇ ਨਗਰ ਕੌਂਸਲ ਦੇ ਮਦਨ ਸਿੰਘ, ਵਿਸ਼ਾਲ ਮਰਵਾਹਾ, ਅਮਨਦੀਪ ਸਰਪੰਚ ਬੱਸੀ ਉਮਰ ਖ਼ਾਨ, ਰਿੰਕੂ ਕਬੀਰਪੁਰ ਸ਼ੇਖ਼ਾਂ, ਨਿਰਮਲ ਸਿੰਘ ਸ਼ਾਮਚੁਰਾਸੀ, ਸਿਟੀ ਪ੍ਰਧਾਨ ਮੁਕੇਸ਼ ਡਡਵਾਲ ਹਰਿਆਣਾ, ਸੰਜੀਵ ਕਪਿਲਾ, ਸੁਖਦੇਵ ਬਾਬਾ ਹੋਰ ਸਮਰਥਕ ਹਾਜ਼ਰ ਸਨ।