20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਹਾਇਕ ਸਿਖਲਾਈ ਕੇਂਦਰ ਬੀ. ਐੱਸ. ਐਫ. ਖੜ੍ਹਕਾਂ ’ਚ 128 ਕਾਂਸਟੇਬਲਾਂ ਨੇ ਸਿਖਲਾਈ ਕੀਤੀ ਪੂਰੀ

ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਾਇਕ ਸਿਖਲਾਈ ਕੇਂਦਰ ਬੀ. ਐਸ.

Ad Position 21
No active advertisement
ਅਜੀਤ ਡੈਸਕ 20-09-2026
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਾਇਕ ਸਿਖਲਾਈ ਕੇਂਦਰ ਬੀ. ਐਸ. ਐਫ. ਖੜ੍ਹਕਾਂ ’ਚ 128 ਕਾਂਸਟੇਬਲ (ਟਰੇਡਸਮੈਨ) ਦੀ ਸਿਖਲਾਈ ਪੂਰੀ ਹੋਣ ਉਪਰੰਤ ਸਹੁੰ ਚੁੱਕ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਜਨਰਲ ਸੀ. ਡੀ. ਅਗਰਵਾਲ ਹਾਜ਼ਰ ਹੋਏ ਅਤੇ ਉਨ੍ਹਾਂ ਪਰੇਡ ਤੋਂ ਸਲਾਮੀ ਲਈ। ਨਵੇਂ ਕਾਂਸਟੇਬਲਾਂ ਵਲੋਂ ਕੀਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੇ ਹੋਰਨਾਂ ਗਤੀਵਿਧੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਆਤਮ ਵਿਸ਼ਵਾਸ ਦਾ ਨਤੀਜਾ ਹੈ। ਸਿਖਲਾਈ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਿੱਖਿਆਰਥੀਆਂ ਨੂੰ ਮੁੱਖ ਮਹਿਮਾਨ ਵਜੋਂ ਤਗਮੇ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸੀ. ਡੀ. ਅਗਰਵਾਲ ਨੇ ਕਿਹਾ ਕਿ 41 ਹਫ਼ਤਿਆਂ ਦੀ ਸਖ਼ਤ ਮਿਹਨਤ ਤੇ ਟਰੇਨਿੰਗ ਤੋਂ ਉਪਰੰਤ ਬੀ. ਐੱਸ. ਐਫ. ’ਚ ਸ਼ਾਮਿਲ ਹੋਣ ’ਤੇ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਉਨ੍ਹਾਂ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਦੇ ਹੋਏ ਆਤਮ ਬਲ, ਅਨੁਸ਼ਾਸਨ ਤੇ ਆਤਮ ਕਰਤਬਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਸਮਾਗਮ ਦੀ ਸਮਾਪਤੀ ਸ਼ਾਨਦਾਰ ਢੰਗ ਨਾਲ ਹੋਈ, ਜੋ ਕਿ ਰੰਗਰੂਟਾਂ ਲਈ ਕੌਮੀ ਸੇਵਾ ਦੀ ਗੌਰਵਮਈ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਸੀ।
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਐਸ. ਸੀ. ਸੈੱਲ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਜੇ ਕਪਿਲਾ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਤੇ ਰਾਮਜੀਤ ਮੀਤ ਪ੍ਰਧਾਨ ਬਣੇ
Ad Position 24