ਭਾਈ ਅੰਮ੍ਰਿਤਪਾਲ ਸਿੰਘ ਨੂੰ ਲੰਬਾ ਸਮਾਂ ਜੇਲ੍ਹਾਂ ਅੰਦਰ ਡੱਕਿਆ ਨਹੀਂ ਜਾ ਸਕਣਾ-ਜਥੇਦਾਰ ਮੁਲਤਾਨੀ
ਐਮਾ ਮਾਂਗਟ, 6 ਅਕਤੂਬਰ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸਮੁੱਚੀਆਂ ਸਿਆਸੀ ਧਿਰਾਂ ਵਲੋਂ ਨਿਸ਼ਾਨੇ ’ਤੇ ਲੈਣ ਦਾ ਸਖ਼ਤ ਵਿਰੋਧ ਕੀਤਾ ਹੈ। ਦਲ ਦੇ ਆਗੂ ਨੇ ਦਾਅਵਾ ਕੀਤਾ ਹੈ ਨਸ਼ਿਆਂ ਖ਼ਿਲਾਫ਼ ਹਕੀਕੀ ਲੜਾਈ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਨੇ ਹੀ ਸ਼ੁਰੂ ਕੀਤੀ ਸੀ, ਜਿਸ ਤੋਂ ਵਿਰੋਧੀ ਧਿਰਾਂ ਬੌਖਲਾਹਟ ਵਿਚ ਆ ਗਈਆਂ ਹਨ।
ਐਮਾ ਮਾਂਗਟ, 6 ਅਕਤੂਬਰ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸਮੁੱਚੀਆਂ ਸਿਆਸੀ ਧਿਰਾਂ ਵਲੋਂ ਨਿਸ਼ਾਨੇ ’ਤੇ ਲੈਣ ਦਾ ਸਖ਼ਤ ਵਿਰੋਧ ਕੀਤਾ ਹੈ। ਦਲ ਦੇ ਆਗੂ ਨੇ ਦਾਅਵਾ ਕੀਤਾ ਹੈ ਨਸ਼ਿਆਂ ਖ਼ਿਲਾਫ਼ ਹਕੀਕੀ ਲੜਾਈ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਨੇ ਹੀ ਸ਼ੁਰੂ ਕੀਤੀ ਸੀ, ਜਿਸ ਤੋਂ ਵਿਰੋਧੀ ਧਿਰਾਂ ਬੌਖਲਾਹਟ ਵਿਚ ਆ ਗਈਆਂ ਹਨ। ਜਥੇਦਾਰ ਗੁਰਵਤਨ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਅੰਦਰ ਰੱਖਣ ਦਾ ਮਨਸੂਬਾ ਲੰਬਾ ਸਮਾਂ ਸਫਲ ਨਹੀਂ ਹੋਵੇਗਾ ਤੇ ਉਨ੍ਹਾਂ ਦੀ ਲੜਾਈ ਪੰਜਾਬ ਦੇ ਨੌਜਵਾਨ ਲੜਨਗੇ। ਹਕੂਮਤ ਦਾ ਇਤਿਹਾਸ ਦੱਸਦਾ ਹੈ ਕਿ ਜਿਸ ਨੇ ਦੀ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ, ਉਸ ਨੂੰ ਜੇਲ੍ਹਾਂ ਹੀ ਨਸੀਬ ਹੋਈਆਂ ਹਨ, ਉਹ ਭਾਵੇਂ ਭਾਈ ਹਵਾਰਾ ਹੋਣ ਜਾਂ ਭਾਈ ਅੰਮ੍ਰਿਤਪਾਲ ਸਿੰਘ। ਪੰਜਾਬ ਦੀ ਨੌਜਵਾਨੀ ਨੂੰ ਸਿੱਖ ਧਰਮ ਵੱਲ ਮੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਜਿਹੜਾ ਉਪਰਾਲਾ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਕੀਤਾ ਗਿਆ ਹੈ , ਉਸ ਦੇ ਮੁਕਾਬਲੇ ਬਾਕੀ ਧਿਰਾਂ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਕਾਰਗੁਜ਼ਾਰੀ ਨਾਕਾਫ਼ੀ ਹੈ। ਅਕਾਲੀ ਭਾਜਪਾ ਸਮੇਤ ਸਮੇਂ ਦੀਆਂ ਸਰਕਾਰਾਂ ਨੇ ਕੇਵਲ ਲੋਕਾਂ ਨੂੰ ਕੁੱਟਣ ਤੇ ਲੁੱਟਣ ਦਾ ਕੰਮ ਕੀਤਾ ਹੈ। ਅਕਾਲੀ ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤਾ ਨਸ਼ਾ, ਕਾਂਗਰਸ ਦੇ ਰਾਜ ਵਿਚ ਵੀ ਜਿਉਂ ਦਾ ਤਿਓਂ ਸੀ ਤੇ ਮੌਜੂਦਾ ਸਰਕਾਰ ਵੀ ਨਸ਼ੇ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਰੋਕ ਨਹੀਂ ਸਕੀ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਝੂਠੇ ਕੇਸ ਪਾ ਕੇ ਅੰਦਰ ਡੱਕਿਆ ਜਾ ਰਿਹਾ ਹੈ। ਜਥੇਦਾਰ ਮੁਲਤਾਨੀ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ, ਪੁਲਿਸ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਜ਼ਿੰਮੇਵਾਰ ਦੋਸ਼ੀ ਅਫ਼ਸਰ ਨਾ ਪਹਿਲਾਂ ਬਚੇ ਹਨ ਅਤੇ ਨਾ ਹੀ ਹੁਣ ਬਚਣੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਲੇ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ।