07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੰਤ ਬਾਬਾ ਭਾਗ ਸਿੰਘ ‘ਵਰਸਿਟੀ ’ਚ ਮੁਫ਼ਤ ਫਿਜ਼ੀਉਥੈਰੇਪੀ ਕੈਂਪ ਲਗਾਇਆ

ਹੁਸ਼ਿਆਰਪੁਰ, 6 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਉਥੈਰੇਪੀ ਵਿਭਾਗ ਵਲੋਂ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮੌਕੇ ਯੂਨੀਵਰਸਿਟੀ ਦੀ ਫਿਜ਼ੀਉਥੈਰੇਪੀ ਓ. ਪੀ.

Ad Position 21
No active advertisement
ਅਜੀਤ ਡੈਸਕ 07-10-2026
ਹੁਸ਼ਿਆਰਪੁਰ, 6 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਉਥੈਰੇਪੀ ਵਿਭਾਗ ਵਲੋਂ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮੌਕੇ ਯੂਨੀਵਰਸਿਟੀ ਦੀ ਫਿਜ਼ੀਉਥੈਰੇਪੀ ਓ. ਪੀ. ਡੀ. ‘ਚ ਮੁਫ਼ਤ ਫਿਜ਼ੀਉਥੈਰੇਪੀ ਜਾਗਰੂਕਤਾ ਤੇ ਇਲਾਜ ਕੈਂਪ ਲਗਾਇਆ ਗਿਆ। ਇਹ ਕੈਂਪ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਦੀ ਯੋਗ ਰਹਿਨੁਮਾਈ ਤੇ ਵਾਇਸ ਚਾਂਸਲਰ ਪ੍ਰੋ. (ਡਾ.) ਪਲਵਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਬਜ਼ੁਰਗਾਂ ਵਿਚ ਸੁਖਾਵੇਂ ਬੁਢਾਪੇ ਗਤੀਸ਼ੀਲਤਾ, ਆਤਮ-ਨਿਰਭਰਤਾ ਤੇ ਜੀਵਨ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਇਆ। ਯੂਨੀਵਰਸਿਟੀ ਅਤੇ ਆਸ-ਪਾਸ ਦੇ ਪਿੰਡਾਂ ਤੋਂ 70 ਤੋਂ ਵੱਧ ਮਰੀਜ਼ਾਂ, ਜਿਨ੍ਹਾਂ ‘ ਚ ਬਜ਼ੁਰਗ ਨਾਗਰਿਕ, ਅਧਿਆਪਕ ਤੇ ਨਾਨ-ਟੀਚਿੰਗ ਸਟਾਫ਼ ਸ਼ਾਮਿਲ ਸਨ, ਨੇ ਕੈਂਪ ਦਾ ਲਾਭ ਉਠਾਇਆ। ਨਿਊਰੋਲੋਜੀਕਲ, ਓਰਥੋਪੈਡਿਕ ਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਵਿਅਕਤੀਗਤ ਇਲਾਜ ਕੀਤਾ ਗਿਆ, ਜਿਸ ਵਿਚ ਮੈਨੂਅਲ ਥੈਰੇਪੀ, ਕਸਰਤਾਂ ਇਲੈਕਟ੍ਰੋਥੈਰੇਪੀ, ਦਰਦ ਪ੍ਰਬੰਧਨ, ਚਾਲ ਅਤੇ ਤਾਕਤ ਵਧਾਉਣ ਵਾਲੀਆਂ ਕਸਰਤਾਂ, ਪੋਸਚਰ ਸੁਧਾਰ (ਆਸਣ ਸੁਧਾਰ), ਅਤੇ ਕਾਰਜਾਤਮਿਕ ਮੁੜ ਵਸੇਬਾ ਸ਼ਾਮਿਲ ਸੀ। ਇਸ ਮੌਕੇ ਡੀਨ (ਐਲਾਈਡ ਹੈਲਥ ਸਾਇੰਸਜ਼), ਡਾਇਰੈਕਟਰ (ਆਰ. ਐਂਡ ਡੀ.), ਡਿਪਟੀ ਡਾਇਰੈਕਟਰ (ਸਟੂਡੈਂਟ ਵੈੱਲਫੇਅਰ), ਡਾਇਰੈਕਟਰ (ਸਪੋਰਟਸ), ਅਤੇ ਡੀਨ (ਐਗਰੀਕਲਚਰ) ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਫਿਜ਼ੀਉਥੈਰੇਪੀ ਵਿਭਾਗ ਦੇ ਫੈਕਲਟੀ ਮੈਂਬਰਾਂ, ਕਲੀਨੀਕਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਬੱਸ ਓਪਰੇਟਰਾਂ ਵਲੋਂ ਸਰਕਾਰ ਨੂੰ ਚਿਤਾਵਨੀ, ਮੰਗਾਂ ਮੰਨੋ ਜਾਂ ਵਿਰੋਧ ਲਈ ਤਿਆਰ ਰਹੋ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੰਬਾ ਸਮਾਂ ਜੇਲ੍ਹਾਂ ਅੰਦਰ ਡੱਕਿਆ ਨਹੀਂ ਜਾ ਸਕਣਾ-ਜਥੇਦਾਰ ਮੁਲਤਾਨੀ
Ad Position 24