9 ਵੀਂ ਤੇ 11ਵੀਂ ’ਚ ਦਾਖ਼ਲੇ ਲਈ ਅਰਜ਼ੀ ਜਮ੍ਹਾਂ ਕਰਵਾਉਣ ਦੀ ਮਿਤੀ ’ਚ 22 ਤੱਕ ਦਾ ਵਾਧਾ-ਪ੍ਰਿੰ: ਦੁੱਗਲ
ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੀ. ਐਮ.
ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੀ. ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੀ ਪ੍ਰਿੰਸੀਪਲ ਰੰਜੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੋਦਿਆ ਵਿਦਿਆਲਿਆ ਸੰਮਤੀ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਜਮਾਤ 9ਵੀਂ ਤੇ 11ਵੀਂ ਦੀਆਂ ਖਾਲੀ ਸੀਟਾਂ ‘ਤੇ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਲੇਟਰਲ ਐਂਟਰੀ ਚੋਣ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਧਾ ਕੇ 22 ਅਕਤੂਬਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਤੇ ਯੋਗ ਵਿਦਿਆਰਥੀ ਬਿਨਾਂ ਕਿਸੇ ਫ਼ੀਸ ਦੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਰਜਿਸਟਰੇਸ਼ਨ ਕਰਵਾ ਚੁੱਕੇ ਉਮੀਦਵਾਰਾਂ ਲਈ ਅਰਜ਼ੀ ਫਾਰਮ ‘ਚ ਨਿਰਧਾਰਿਤ ਵੇਰਵਿਆਂ ਦੀ ਸੋਧ ਕਰਨ ਵਾਸਤੇ 23 ਤੋਂ 25 ਅਕਤੂਬਰ ਤੱਕ ਸੋਧ ਵਿੰਡੋ ਖੁੱਲ੍ਹੀ ਰਹੇਗੀ। ਇਸ ਦੌਰਾਨ ਸਿਰਫ਼ ਖੇਤਰ, ਸ਼੍ਰੇਣੀ, ਦਿਵਿਆਂਗਤਾ ਅਤੇ ਲਿੰਗ ਨਾਲ ਸਬੰਧਿਤ ਨਿਰਧਾਰਿਤ ਵੇਰਵਿਆਂ ‘ਚ ਹੀ ਸੋਧ ਕੀਤੀ ਜਾ ਸਕੇਗੀ।