02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤ ਬਾਬਾ ਬਿਸ਼ਨ ਸਿੰਘ ਯਾਦਗਾਰੀ ਸਾਲਾਨਾ ਸਮਾਗਮ ਕਰਵਾਇਆ

ਅੱਡਾ ਸਰਾਂ, 1 ਨਵੰਬਰ (ਹਰਜਿੰਦਰ ਸਿੰਘ ਮਸੀਤੀ)- ਪਿੰਡ ਕੰਧਾਲਾ ਜੱਟਾਂ ਵਿਖੇ ਸੰਤ ਬਾਬਾ ਬਿਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਮਹਾਨ ਕੀਰਤਨ ਦੀਵਾਨ ਦੀ ਆਰੰਭਤਾ ਕੀਤੀ ਗਈ।

Ad Position 21
No active advertisement
ਪਿੰਡ ਕੰਧਾਲਾ ਜੱਟਾਂ ਵਿਖੇ ਹੋਏ ਬਾਬਾ ਬਿਸ਼ਨ ਸਿੰਘ ਯਾਦਗਾਰੀ ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਕੀਰਤਨੀ ਜਥਾ ਨਾਲ ਹਾਜ਼ਰ ਸੰਗਤਾਂ। 02-11-2026
ਅੱਡਾ ਸਰਾਂ, 1 ਨਵੰਬਰ (ਹਰਜਿੰਦਰ ਸਿੰਘ ਮਸੀਤੀ)- ਪਿੰਡ ਕੰਧਾਲਾ ਜੱਟਾਂ ਵਿਖੇ ਸੰਤ ਬਾਬਾ ਬਿਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਮਹਾਨ ਕੀਰਤਨ ਦੀਵਾਨ ਦੀ ਆਰੰਭਤਾ ਕੀਤੀ ਗਈ। ਇਸ ਕੀਰਤਨ ਦਰਬਾਰ ਵਿਚ ਸਿੱਖ ਪੰਥ ਦੇ ਮਹਾਨ ਕਵੀਸ਼ਰ ਭਾਈ ਸੁਖਬੀਰ ਸਿੰਘ ਇੰਟਰਨੈਸ਼ਨਲ ਕਵੀਸ਼ਰੀ ਜਥਾ, ਗਿਆਨੀ ਗੁਰਪ੍ਰਤਾਪ ਸਿੰਘ ਪਦਮ ਇੰਟਰਨੈਸ਼ਨਲ ਢਾਡੀ, ਭਾਈ ਅੰਮ੍ਰਿਤਪਾਲ ਸਿੰਘ ਕੀਰਤਨੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਬੀਬੀ ਦਲੇਰ ਕੌਰ ਖ਼ਾਲਸਾ ਇੰਟਰਨੈਸ਼ਨਲ ਢਾਡੀ ਜਥਾ, ਗਿਆਨੀ ਮਨਵੀਰ ਸਿੰਘ ਐਮ. ਏ. ਮਹੂਵਿੰਡ ਢਾਡੀ ਜਥਾ, ਗਿਆਨੀ ਭਗਵੰਤ ਸਿੰਘ ਸੂਰਵਿੰਡ ਕਵੀਸ਼ਰੀ ਜਥਾ, ਭਾਈ ਗੁਰਪ੍ਰੀਤ ਸਿੰਘ ਕੰਧਾਲਾ (ਕੈਨੇਡਾ) ਵਾਲੇ ਕੀਰਤਨੀ ਜਥਾ, ਭਾਈ ਦਾਤਾਰ ਸਿੰਘ ਦਾਤਾ ਢਾਡੀ ਜਥਾ ਕੰਧਾਲਾ ਜੱਟਾਂ, ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਕੀਰਤਨੀ ਜਥਾ, ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਮਨਜੀਤ ਸਿੰਘ ਕੀਰਤਨੀ ਜਥਾ ਪਿੰਡ ਬਾਬਕ, ਭਾਈ ਹਰਚਰਨ ਸਿੰਘ ਕੰਧਾਲਾ ਜੱਟਾਂ ਵਾਲੇ, ਬਾਬਾ ਬਿਸ਼ਨ ਸਿੰਘ ਕੀਰਤਨ ਵਿਦਿਆਲਾ ਕੰਧਾਲਾ ਜੱਟਾਂ ਦੇ ਬੱਚੇ ਤੇ ਹੋਰ ਬਹੁਤ ਸਾਰੇ ਕੀਰਤਨੀ ਜਥੇ ਪਹੁੰਚ ਕੇ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਗੁਰਬਾਣੀ ਕਥਾ ਰਾਹੀਂ ਨਿਹਾਲ ਕੀਤਾ। ਇਸੇ ਤਰ੍ਹਾਂ ਸਿੱਖ ਪੰਥ ਤੇ ਮਹਾਨ ਕਥਾਵਾਚਕ ਬਾਬਾ ਬੰਤਾ ਸਿੰਘ ਅੰਸ਼ ਵੰਸ਼ ਬਾਬਾ ਬਿਧੀ ਚੰਦ ਜੀ ਮੁੰਡਾ ਪਿੰਡ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, ਸੰਤ ਬਾਬਾ ਮੱਖਣ ਸਿੰਘ ਦਰੀਏ ਵਾਲੇ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਬਾਬਾ ਗੁਰ ਰਾਜਪਾਲ ਸਿੰਘ ਅੰਸ਼ ਵੰਸ਼ ਬਾਬਾ ਮਹਾਰਾਜ ਸਿੰਘ ਅੰਮ੍ਰਿਤਸਰ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਜੀ ਸੁਸਾ, ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਸਿੰਘਾ ਤਨੂੰਲੀ, ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਭਾਗ ਸਿੰਘ ਢਡਿਆਲਾ, ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ, ਬਾਬਾ ਹਰਪ੍ਰੀਤ ਸਿੰਘ ਟਾਹਲੀ ਸਾਹਿਬ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ, ਭਾਈ ਮਨਜੋਤ ਸਿੰਘ ਤਲਵੰਡੀ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਐਡਵੋਕੇਟ ਸ਼ਰਨਪ੍ਰੀਤ ਸਿੰਘ ਟਿਵਾਣਾ, ਗੁਰਦੁਆਰਾ ਬਾਬਾ ਬਿਸ਼ਨ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ , ਕੈਪਟਨ ਸੁਰਿੰਦਰ ਸਿੰਘ ਸੀ. ਏ., ਮਨਜੀਤ ਸਿੰਘ ਖ਼ਜ਼ਾਨਚੀ, ਤਜਿੰਦਰ ਸਿੰਘ ਬਿੱਲਾ ਉਪ ਖ਼ਜ਼ਾਨਚੀ, ਸੁਖਨਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਬਲਸਾਹਿਬ ਸਿੰਘ, ਨਵਪ੍ਰੀਤ ਸਿੰਘ, ਕਮਲਜੀਤ ਸਿੰਘ, ਇੰਦਰਜੀਤ ਸਿੰਘ,ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ, ਗ੍ਰੰਥੀ ਬਾਬਾ ਦਾਨ ਸਿੰਘ, ਸਰਪੰਚ ਹਰਪ੍ਰੀਤ ਕੌਰ, ਸੈਕਟਰੀ ਮਨਜੀਤ ਸਿੰਘ, ਇੰਦਰਜੀਤ ਸਿੰਘ ਇੰਦਾ, ਸਾਬਕਾ ਸਰਪੰਚ ਮਨਦੀਪ ਮੰਨਾ, ਬਾਬਾ ਅਵਤਾਰ ਸਿੰਘ ਜੀ, ਜਥੇਦਾਰ ਅਵਤਾਰ ਸਿੰਘ, ਜਸਵਿੰਦਰ ਸਿੰਘ ਲੰਬੜਦਾਰ, ਨੰਬਰਦਾਰ ਸੁੱਚਾ ਸਿੰਘ, ਮਨਜੀਤ ਸਿੰਘ ਧਾਲੀਵਾਲ ਤੇ ਹੋਰ ਨਗਰ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ -ਝੋ ਟਾ ਹੱਤਿਆ ਮਾਮਲਾ— ਮਸਲੇ ਦੇ ਹੱਲ ਲਈ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਅਗਵਾਈ ’ ਚ ਹੋਵੇ ਮੀਟਿੰਗ - ਐਕਸ਼ਨ ਕਮੇਟੀ ਗੱ... ਅਗਲੀ ਖ਼ਬਰ ਫੋਰਟੀਫਾਈਡ ਚੌਲਾਂ ਦੀ ਨੀਤੀ ’ ਚ ਤਬਦੀਲੀ ਕਾਰਨ ਐਫ . ਆਰ . ਕੇ . ਉਦਯੋਗ ’ ਤੇ ਸੰਕਟ ਦੇ ਬੱਦਲ
Ad Position 24