ਵਿਧਾਇਕ ਜਸਵੀਰ ਰਾਜਾ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਅੱਡਾ ਸਰਾਂ, 1 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਖੇ ਹੋਏ ਸਕੂਲ ਮੁਖੀ ਸੰਦੀਪ ਸਿੰਘ ਤੁਲੀ ਦੀ ਅਗਵਾਈ ’ਚ ਹੋਏ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਬੀਤੇ ਦਿਨੀਂ ਹੋਈਆਂ ਵੱਖ-ਵੱਖ ਪੱਧਰ ਦੀਆਂ ਖੇਡਾਂ ਦੌਰਾਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਖਿਡਾਰੀ ਹਰਫਤਿਹ ਸਿੰਘ, ਹਰਨੂਰ ਕੌਰ, ਹਰਦੀਪ ਕੌਰ, ਅਰਵੀਨ ਸਿੰਘ, ਗੁਰਮਨ ਸਿੰਘ, ਸੁਖਦੇਵ ਸਿੰਘ, ਤੇਜਸ ਠੇਠਰ, ਜਗਤੇਸ਼ਵਰ ਸਿੰਘ, ਪਰਮਜੋਤ ਸਿੰਘ ਤੇ ਜਸਕਰਨ ਪ੍ਰੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੰਗੇ ਖਿਡਾਰੀਆਂ ਲਈ ਆਧੁਨਿਕ ਗਰਾਉਂਡਾਂ ਬਣਾਉਣ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿਚ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਹੋ ਸਕਣ ਤੇ ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੋਚ ਬਲਜਿੰਦਰ ਸਿੰਘ ਭਿੰਡਰ ਦੀ ਭਰਪੂਰ ਸ਼ਲਾਘਾ ਕੀਤੀ।
ਅੱਡਾ ਸਰਾਂ, 1 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਖੇ ਹੋਏ ਸਕੂਲ ਮੁਖੀ ਸੰਦੀਪ ਸਿੰਘ ਤੁਲੀ ਦੀ ਅਗਵਾਈ ’ਚ ਹੋਏ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਬੀਤੇ ਦਿਨੀਂ ਹੋਈਆਂ ਵੱਖ-ਵੱਖ ਪੱਧਰ ਦੀਆਂ ਖੇਡਾਂ ਦੌਰਾਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਖਿਡਾਰੀ ਹਰਫਤਿਹ ਸਿੰਘ, ਹਰਨੂਰ ਕੌਰ, ਹਰਦੀਪ ਕੌਰ, ਅਰਵੀਨ ਸਿੰਘ, ਗੁਰਮਨ ਸਿੰਘ, ਸੁਖਦੇਵ ਸਿੰਘ, ਤੇਜਸ ਠੇਠਰ, ਜਗਤੇਸ਼ਵਰ ਸਿੰਘ, ਪਰਮਜੋਤ ਸਿੰਘ ਤੇ ਜਸਕਰਨ ਪ੍ਰੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੰਗੇ ਖਿਡਾਰੀਆਂ ਲਈ ਆਧੁਨਿਕ ਗਰਾਉਂਡਾਂ ਬਣਾਉਣ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿਚ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਹੋ ਸਕਣ ਤੇ ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੋਚ ਬਲਜਿੰਦਰ ਸਿੰਘ ਭਿੰਡਰ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਅਵਤਾਰ ਸਿੰਘ, ਰਮਨਦੀਪ ਸਿੰਘ ਕੰਧਾਲੀ, ਹਰਦਿਆਲ ਸਿੰਘ, ਨੰਬਰਦਾਰ ਉਂਕਾਰ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਸਨੀ ਦੇਹਰੀਵਾਲ, ਮਨੀ ਦੇਹਰੀਵਾਲ, ਗੁਰਵਿੰਦਰ ਸਿੰਘ, ਮਨਦੀਪ ਸਿੰਘ ਲਿੱਤਰ, ਸਰਬਜੋਤ ਸਿੰਘ ਸੰਧੂ, ਗੁਰਵਿੰਦਰ ਸਿੰਘ ਪੰਨੂ, ਹੈਪੀ ਬੈਂਚਾਂ, ਲਾਡੀ ਬੈਂਚਾਂ, ਇੰਚਾਰਜ ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਨਵਦੀਪ ਸਿੰਘ ਬਲਜੀਤ ਕੌਰ, ਇੰਦਰਜੀਤ ਕੌਰ, ਏਕਤਾ ਸ਼ਰਮਾ, ਰਾਜਵੰਤ ਕੌਰ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।