02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਨੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ

ਦਸੂਹਾ, 1 ਨਵੰਬਰ (ਕੌਸ਼ਲ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਆਉਂਦੀਆਂ ਚਾਰੇ ਵਿੱਦਿਅਕ ਸੰਸਥਾਵਾਂ ਜੀ. ਟੀ.

Ad Position 21
No active advertisement
ਅਜੀਤ ਡੈਸਕ 02-11-2026
ਦਸੂਹਾ, 1 ਨਵੰਬਰ (ਕੌਸ਼ਲ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਆਉਂਦੀਆਂ ਚਾਰੇ ਵਿੱਦਿਅਕ ਸੰਸਥਾਵਾਂ ਜੀ. ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵਿਮੈਨ, ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਬੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅਤੇ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ, ਦਸੂਹਾ ਦੀ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਭਾਈ ਸਾਹਿਬ ਭਾਈ ਅਵਤਾਰ ਸਿੰਘ ਤੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਨੇ ਸੰਗਤਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਵਾਏ। ਚਾਰੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਤੇ ਕਵਿਸ਼ਰੀ ਦੇ ਗਾਇਨ ਕੀਤੇ ਗਏ। ਸੰਗੀਤ ਵਿਭਾਗ ਦੇ ਅਧਿਆਪਕ ਗੁਰਮੀਤ ਸਿੰਘ ਅਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਅਤੇ ਉਨ੍ਹਾਂ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਕੀਰਤਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਸਿੱਖ ਵਿਰਾਸਤ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਉੱਪਰ ਚਾਨਣਾ ਪਾਹਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਮੈਸਟਰ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸੈਨਟ ਮੈਂਬਰ ਸਰਦਾਰ ਸੰਦੀਪ ਸਿੰਘ ਸੀਕਰੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਜੀ.ਟੀ.ਬੀ ਐਜੂਕੇਸ਼ਨਲ ਟਰੱਸਟ ਵੱਲੋਂ ਪ੍ਰਸਿੱਧ ਸਮਾਜ ਸੇਵੀ ਤੇ ਦਸੂਹਾ ਗੈਸ ਏਜੰਸੀ ਦੇ ਮਾਲਕ ਸਰਦਾਰ ਜਗਦੀਸ਼ ਸਿੰਘ ਸੋਈ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾਵਾਂ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰ ਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਉਪ ਸਕੱਤਰ ਮਹਿੰਦਰ ਸਿੰਘ ਸਰੀਹਪੁਰ ਜੀ ਤੋਂ ਇਲਾਵਾ ਸੰਸਥਾਵਾਂ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਡਾ. ਸੁਰਜੀਤ ਕੌਰ ਬਾਜਵਾ, ਪ੍ਰਿੰਸੀਪਲ ਸੰਦੀਪ ਕੌਰ ਬੋਸਕੀ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਪਹੁੰਚੀਆਂ ਜਿਨ੍ਹਾਂ ਵਿਚ ਸੁਸ਼ੀਲ ਕੁਮਾਰ ਪਿੰਕੀ (ਬੀ. ਜੇ. ਪੀ. ਨੇਤਾ.), ਸਰਦਾਰਾ ਸਿੰਘ ਜੱਕੋਵਾਲ (ਟਰੱਸਟੀ), ਅਜੇ ਸਿੰਘ ਵਿਰਕ (ਟਰੱਸਟੀ), ਗੁਰਪ੍ਰੀਤ ਸਿੰਘ ਘੁੰਮਣ (ਟਰੱਸਟੀ), ਮਨਦੀਪ ਸਿੰਘ ਢੀਂਡਸਾ, (ਪ੍ਰੈਜ਼ੀਡੈਂਟ ਮੀਰੀ ਪੀਰੀ ਸੇਵਾ ਦਲ ਸੋਸਾਇਟੀ) ਪਰਮਜੀਤ ਸਿੰਘ, ਐਡਵੋਕੇਟ ਤਜਿੰਦਰ ਪਾਲ ਸਿੰਘ ਚੀਮਾ, ਗੁਰਜੀਤ ਸਿੰਘ ਗਿੱਲ, ਡਾ. ਗੁਰਮੀਤ ਸਿੰਘ, ਬਲਬੀਰ ਕੌਰ ਫ਼ੁਲ, ਯਾਦਵਿੰਦਰ ਸਿੰਘ ਫ਼ੁਲ, ਲੱਖੀ ਸਿੰਘ ਮੁਲਤਾਨੀ, ਬਲਦੇਵ ਸਿੰਘ ਬੱਲੀ, ਸਤਪਾਲ ਸਿੰਘ ਹੀਰਾਹਾਰ, ਦਵਿੰਦਰ ਸਿੰਘ ਕਾਹਲੋਂ, ਜਸਵਿੰਦਰ ਸਿੰਘ ਕਾਲਰਾ, ਰਵੀ ਸ਼ਿੰਗਾਰੀ, ਵਿਵੇਕ ਰਿੰਕਾ, ਅਮਿਤ ਸਿੰਗਾਰੀ , ਸਰਦਾਰ ਮਨਜੀਤ ਸਿੰਘ ਬੱਲ, ਸੁਖਪਾਲ ਕੌਰ ਵਿਰਕ, ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲੇ, ਜਸਵੰਤ ਸਿੰਘ (ਰਿਟਾਇਰਡ ਡੀ.ਐਸ.ਪੀ), ਡਾ. ਵਿਰਕ, ਦਸੂਆ ਡੀ.ਏ.ਵੀ ਕਾਲਜ ਤੋਂ ਪ੍ਰੋਫੈਸਰ ਆਰ.ਕੇ. ਮਹਾਜਨ, ਡਾ. ਅਮਿਤ ਸ਼ਰਮਾ, ਰੁਪਿੰਦਰ ਕੌਰ ਚੀਮਾ, ਖ਼ਾਲਸਾ ਕਾਲਜ ਗੜ੍ਹਦੀਵਾਲ ਤੋਂ ਪ੍ਰੋਫੈਸਰ ਸੰਜੀਵ ਕੁਮਾਰ, ਦਰੁਵ ਡਾਵਰ, ਸੁਰਜੀਤ ਸਿੰਘ ਕੈਰੇ, ਅਲੂਮਨੀ ਮੈਂਬਰ ਮੈਡਮ ਗੁਰਪ੍ਰੀਤ ਕੌਰ, ਮਨਦੀਪ ਕੌਰ ਅਤੇ ਸੁਮਨਦੀਪ ਕੌਰ, ਕਾਲਜ ਦਾ ਸਾਬਕਾ ਸਟਾਫ਼ ਜਿਨ੍ਹਾਂ ਵਿਚ ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਮੈਡਮ ਜੋਤੀ ਸੈਣੀ, ਮੈਡਮ ਪ੍ਰਵੀਨ ਕੁਮਾਰੀ, ਡਾ. ਅਮਰਜੀਤ ਕੌਰ ਕਾਲਕਟ, ਬਖ਼ਤਾਵਰ ਸਿੰਘ, ਮੈਡਮ ਮਨਜੀਤ ਕੌਰ, ਮੈਡਮ ਬਲਵਿੰਦਰ ਕੌਰ, ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੇ ਇੰਚਾਰਜ ਡਾ. ਰਮਨੀਕ ਕੌਰ, ਡਾ. ਰਪਿੰਦਰ ਕੌਰ ਗਿੱਲ, ਡਾ. ਗਗਨਦੀਪ ਕੌਰ, ਰਜਿੰਦਰ ਕੌਰ ਸੈਣੀ (ਵਾਈਸ ਪ੍ਰਿੰਸੀਪਲ ਜੀ.ਟੀ.ਬੀ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ) ਤੇ ਰਵਿੰਦਰ ਕੌਰ ਸਨ। ਮੰਚ ਸੰਚਾਲਨ ਦੀ ਸੇਵਾ ਅਸਿਸਟੈਂਟ ਪ੍ਰੋਫੈਸਰ ਡਾ. ਰੁਪਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਨੇ ਬਹੁਤ ਹੀ ਸਹਿਜਤਾ ਨਾਲ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਸਵੀਰ ਰਾਜਾ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮੰਡੀਆਂ ’ਚ ਕਿਸਾਨਾਂ ਦੀ ਵੱਡੀ ਪੱਧਰ ’ਤੇ ਹੋ ਰਹੀ ਹੈ ਲੁੱਟ, 5 ਤੋਂ ਲੈ ਕੇ 7 ਕਿੱਲੋ ਤੱਕ ਲਾਇਆ ਜਾ ਰਿਹਾ ਕੱਟ
Ad Position 24