ਜਲੰਧਰ, 1 ਨਵੰਬਰ (ਜਸਪਾਲ ਸਿੰਘ)- ਐਸ.ਪੀ. ਸੰਦੀਪ ਸਿੰਘ ਮੰਡ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸੁਰਿੰਦਰ ਕੌਰ (ਧਰਮ ਪਤਨੀ ਸਵ. ਸੁਰਜੀਤ ਸਿੰਘ) ਦਾ ਬੀਤੇ ਕੱਲ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 2 ਨਵੰਬਰ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਨੇੜੇ ਜੀ.ਟੀ.ਬੀ. ਨਗਰ, ਜਲੰਧਰ ਵਿਖੇ ਕੀਤਾ ਜਾਵੇਗਾ। ਬੀਬੀ ਸੁਰਿੰਦਰ ਕੌਰ ਦੇ ਪਿੱਛੇ ਪਰਿਵਾਰ ’ਚ ਪੁੱਤਰ ਸਿਮਰਜੀਤ ਸਿੰਘ ਤੇ ਨੂੰਹ ਮੰਜੂਲਾ (ਨਿਊਜ਼ੀਲੈਂਡ), ਪੁੱਤਰ ਸੰਦੀਪ ਸਿੰਘ ਮੰਡ ਐੱਸ.ਪੀ. (ਪੰਜਾਬ ਪੁਲਿਸ) ਤੇ ਨੂੰਹ ਡਾ. ਅਮਨਦੀਪ ਕੌਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਹਨ।