ਜੋਧਾਂ, 31 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਛੋਕਰ ਦੀ ਸਰਪੰਚ ਮਨਿੰਦਰ ਕੌਰ ਵਿਰੁੱਧ ਬੀ.ਐੱਨ.ਐੱਸ ਦੀਆਂ ਧਾਰਾਵਾਂ 316(2), 115(2) ਅਤੇ 3(5) ਤਹਿਤ ਕੇਸ ਦਰਜ ਹੋਣ ਕਾਰਨ ਉਸ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ¢ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ 18 ਦਸੰਬਰ ਨੂੰ ਨਿੱਜੀ ਸੁਣਵਾਈ ਤੋਂ ਬਾਅਦ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(3) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ¢ ਕਾਨੂੰਨ ਦੀ ਧਾਰਾ 20(5) ਮੁਅੱਤਲੀ ਅਧੀਨ ਸਰਪੰਚ ਕਿਸੇ ਪੰਚਾਇਤੀ ਕਾਰਵਾਈ ਦਾ ਹਿੱਸੇਦਾਰ ਨਹੀਂ ਬਣ ਸਕਦਾ, ਇਸ ਲਈ ਉਸ ਦੇ ਸਾਰੇ ਕਾਰਜਾਂ ਉਪਰ ਰੋਕ ਵੀ ਲਾ ਦਿੱਤੀ ਗਈ ਹੈ¢