ਜਗਰਾਉਂ, 31 ਦਸੰਬਰ (ਗੁਰਦੀਪ ਸਿੰਘ ਮਲਕ)-ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰਪਾਲ ਰਾਜੂ ਕਾਮਰੇਡ ਜਤਿੰਦਰਪਾਲ ਰਾਣਾ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਨਿਰਮਲਾ ਦੇਵੀ ਸ਼ਰਮਾ ਸੁਪਤਨੀ ਸਵ ਕਾਮਰੇਡ ਪ੍ਰੇਮ ਸ਼ਰਮਾ ਦਾ ਅੰਗੀਠਾ ਅੱਜ ਸੰਭਾਲਿਆ ਗਿਆ | ਮਾਤਾ ਜੀ ਦੇ ਅਕਾਲ ਚਲਾਣੇ 'ਤੇ ਕਾਮਰੇਡ ਭਰਾਵਾਂ ਨਾਲ ਅੱਜ ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਸੂਬਾ ਕਾਂਗਰਸ ਦੇ ਜਰਨਲ ਸਕੱਤਰ ਇੰਜ: ਜਗਦੀਪ ਸਿੰਘ, ਸੁਖਦੇਵ ਸਿੰਘ ਤੂਰ, ਮਨੀ ਗਰਗ ਆਦਿ ਵਲੋਂ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਦੁੱਖ ਪ੍ਰਗਟ ਕੀਤਾ | ਮਾਤਾ ਨਿਰਮਲਾ ਦੇਵੀ ਸ਼ਰਮਾ ਨਮਿੱਤ ਅੰਤਿਮ ਅਰਦਾਸ ਅਤੇ ਰਸਮ ਪਗੜੀ ਮਿਤੀ 4 ਜਨਵਰੀ 2026 ਨੂੰ ਸੀਤਾ ਭਵਨ ਨੇੜੇ ਸੁਭਾਸ਼ ਗੇਟ ਜਗਰਾਉਂ ਵਿਖੇ ਹੋਵੇਗੀ |