20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਉੱਤਰੀ ਖੇਤਰ ਦੀ ਅੰਤਰ-ਯੂਨੀਵਰਸਿਟੀ ਬੈਡਮਿੰਟਨ ਪੁਰਸ਼ ਚੈਂਪੀਅਨਸ਼ਿਪ 'ਚ ਸੀਟੀ ਯੂਨੀਵਰਸਿਟੀ ਬਣੀ ਚੈਂਪੀਅਨ

Ad Position 21
No active advertisement
ਅਜੀਤ ਡੈਸਕ 06-01-2026
ਜਗਰਾਉਂ, 5 ਜਨਵਰੀ (ਸ.ਰ.)-ਸੀ.ਟੀ. ਯੂਨੀਵਰਸਿਟੀ ਨੇ ਅਖਿਲ ਭਾਰਤੀ ਯੂਨੀਵਰਸਿਟੀ ਸੰਘ ਉੱਤਰ ਖੇਤਰ ਅੰਤਰ-ਯੂਨੀਵਰਸਿਟੀ ਬੈਡਮਿੰਟਨ ਪੁਰਸ਼ ਚੈਂਪੀਅਨਸ਼ਿਪ 2025-26 ਦਾ ਸਫ਼ਲ ਆਯੋਜਨ ਕੀਤਾ | ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਦੀ ਅਗਵਾਈ ਹੇਠ ਸੀ.ਟੀ. ਯੂਨੀਵਰਸਿਟੀ ਨੇ ਇੰਨ੍ਹਾਂ ਖੇਡਾਂ ਵਿਚ ਸ਼ਾਨਦਾਰ ਮਿਸਾਲ ਕਾਇਮ ਕੀਤੀ | ਇਸ ਚੈਂਪੀਅਨਸ਼ਿਪ ਵਿਚ ਉੱਤਰ ਖੇਤਰ ਦੀਆਂ 75 ਯੂਨੀਵਰਸਿਟੀ ਟੀਮਾਂ ਨੇ ਭਾਗ ਲਿਆ | ਫ਼ਸਵੇਂ ਅਤੇ ਰੋਮਾਂਚਕ ਮੈਚਾਂ ਤੋਂ ਬਾਅਦ ਸੀਟੀ ਯੂਨੀਵਰਸਿਟੀ ਨੇ ਸੋਨੇ ਦਾ ਤਗਮਾ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਇਸੇ ਤਰ੍ਹਾਂ ਨਿਲਮ ਯੂਨੀਵਰਸਿਟੀ ਹਰਿਆਣਾ ਨੇ ਚਾਂਦੀ ਦਾ ਤਗਮਾ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਕਾਂਸੀ ਦਾ ਤਗਮਾ, ਚਿਤਕਾਰਾ ਯੂਨੀਵਰਸਿਟੀ ਚੌਥੇ ਸਥਾਨ 'ਤੇ ਰਹੀ | ਸਾਰੀਆਂ ਤਗਮਾਂ ਜੇਤੂ ਟੀਮਾਂ ਹੁਣ ਅਖਿਲ ਭਾਰਤੀ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 'ਚ ਭਾਗ ਲੈਣਗੀਆਂ | ਇਸ ਮੌਕੇ ਤੇ ਸੀ.ਟੀ. ਯੂਨੀਵਰਸਿਟੀ ਦੇ ਖੇਡ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਵੱਡੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਅਤੇ ਇਸ ਦੌਰਾਨ ਯੂਨੀਵਰਸਿਟੀ ਦੀ ਟੀਮ ਨੇ ਸੋਨ ਤਗਮਾ ਜਿੱਤ ਕੇ ਨਾਂਅ ਰੋਸ਼ਨ ਕੀਤਾ | ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਕਾਰਜ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੀਤਲਾ ਮਾਤਾ ਮੰਦਰ ਪਮਾਲੀ ਦੇ ਪ੍ਰਬੰਧਕਾਂ ਵਲੋਂ ਧੀਆਂ ਦੀ ਲੋਹੜੀ ਮਨਾਈ ਅਗਲੀ ਖ਼ਬਰ ਅਕਾਲੀ ਦਲ ਲੁਧਿਆਣਾ ਨਗਰ ਨਿਗਮ ਨੂੰ ਪਿੰਡਾਂ 'ਤੇ ਕਾਬਜ਼ ਨਹੀਂ ਹੋਣ ਦੇਵੇਗਾ-ਅਕਾਲੀ ਆਗੂ
Ad Position 24