10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਵਿਖੇ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ

Ad Position 21
No active advertisement
ਅਜੀਤ ਡੈਸਕ 24-01-2026
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ) ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਬਸੰਤ ਪੰਚਮੀ ਮੌਕੇ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਨੇ ਖੂਬ ਰੌਣਕਾਂ ਲਗਾਈਆਂ | ਬਸੰਤ ਪੰਚਮੀ ਸਮਾਰੋਹ ਦੀ ਆਰੰਭਤਾ ਸਰਸਵਤੀ ਵੰਦਨਾ ਨਾਲ ਹੋਈ | ਵਿਦਿਆਰਥਣਾਂ ਵਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਚਰਖੇ-ਪੱਖੀਆਂ ਲੈ ਕੇ ਗਿੱਧਾ ਪੇਸ਼ ਕੀਤਾ, ਉਪਰੰਤ ਭੰਗੜੇ ਦੀ ਪੇਸ਼ਕਾਰੀ ਵੀ ਬਾਕਮਾਲ ਸੀ | ਇਸ ਮੌਕੇ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਕਿਹਾ ਕਿ ਬਸੰਤ ਪੰਚਮੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਕੁਦਰਤ ਦੇ ਨਵੇਂ ਰੰਗਾਂ ਵਿਚ ਖਿੜਨ ਦਾ ਸੁਨੇਹਾ ਹੈ | ਉਨ੍ਹਾਂ ਦੱਸਿਆ ਕਿ ਬਸੰਤ ਪੰਚਮੀ ਤੋਂ ਕੜਾਕੇ ਦੀ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਰੁੱਤਾਂ ਦੀ ਰਾਣੀ ਬਸੰਤ ਦਾ ਆਗਮਨ ਹੁੰਦਾ ਹੈ, ਖੇਤਾਂ ਵਿਚ ਖਿੜੇ ਸਰੋਂ ਦੇ ਪੀਲੇ ਫੁੱਲ ਅਤੇ ਹਰ ਪਾਸੇ ਹਰਿਆਲੀ ਮਨ ਵਿਚ ਨਵੀਂ ਉਮੀਦ ਜਗਾਉਂਦੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰ ਕੋਈ ਵੀ ਹੋਵੇ, ਸਾਨੂੰ ਪਿਆਰ ਅਤੇ ਆਪਸੀ ਸਾਂਝ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਪੋਸਟਰ ਮੇਕਿੰਗ, ਪਤੰਗ ਬਣਾਉਣ, ਹੋਰ ਮੁਕਾਬਲੇ ਵੀ ਕਰਵਾਏ ਗਏ |
Ad Position 22
No active advertisement
ਪਿਛਲੀ ਖ਼ਬਰ ਦੇਹੜਕੇ ਦੇ ਸਵੇਰ ਦੇ ਦੋ ਬੱਸਾਂ ਦੇ ਟਾਈਮ ਬੰਦ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਅਗਲੀ ਖ਼ਬਰ 'ਜੀ ਰਾਮ ਜੀ' ਕਾਨੂੰਨ ਤੇ ਲੇਬਰ ਕੋਡ ਰੱਦ ਕਰਵਾਉਣ ਲਈ ਕਰੋੜਾਂ ਕਾਮੇ ਹੜਤਾਲ 'ਚ ਭਾਗ ਲੈਣਗੇ-ਡਾ: ਹੇਮ ਲਤਾ
Ad Position 24