10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦੇਹੜਕੇ ਦੇ ਸਵੇਰ ਦੇ ਦੋ ਬੱਸਾਂ ਦੇ ਟਾਈਮ ਬੰਦ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 24-01-2026
ਹਠੂਰ, 23 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੇ ਦੂਰ ਦੁਰਾਡੇ ਪੜ੍ਹਨ ਵਾਲੇ ਬੱਚਿਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਆਪਣੀ ਡਿਊਟੀ ਅਤੇ ਪੜ੍ਹਨ ਜਾਣ ਵਿਚ ਮੁਸ਼ਕਿਲ ਆ ਰਹੀ ਹੈ, ਕਿਉਂਕਿ ਸਵੇਰ ਦੇ ਸਮੇਂ ਜੋ ਰੋਡਵੇਜ਼ ਦੀਆਂ ਬੱਸਾਂ ਆਉਂਦੀਆਂ ਸਨ, ਉਹ ਹੁਣ ਬੰਦ ਹਨ | ਜਾਣਕਾਰੀ ਅਨੁਸਾਰ ਸਵੇਰੇ 5.15, ਫੇਰ 6 ਵਜੇ ਅਤੇ ਫਿਰ 7 ਕੁ ਵਜੇ ਤਿੰਨ ਰੋਡਵੇਜ਼ ਦੀਆਂ ਬੱਸਾਂ ਆਉਂਦੀਆਂ ਸਨ | ਸਵਾ ਪੰਜ ਵਾਲੀ ਬੱਸ ਤਾਂ ਮਾਣੂੰਕੇ ਤੋਂ ਸਿੱਧੀ ਭੰਮੀਪੁਰਾ ਵਿਚ ਦੀ ਪਿਛਲੇ ਲੰਮੇ ਸਮੇਂ ਤੋਂ ਜਾ ਰਹੀ ਹੈ | ਪਰ ਹੁਣ 6 ਵਜੇ ਅਤੇ 7 ਵਜੇ ਵਾਲੀਆਂ ਬੱਸਾਂ ਵੀ ਹਟ ਗਈਆਂ ਹਨ | ਜਿਸ ਕਰਕੇ ਸਵੇਰੇ ਸਕੂਲ, ਕਾਲਜ ਜਾਣ ਲਈ ਜਿੱਥੇ ਬੱਚਿਆਂ ਨੂੰ ਮੁਸ਼ਕਿਲ ਆ ਰਹੀ ਹੈ ਉੱਥੇ ਨੌਕਰੀਪੇਸ਼ਾ ਮੁਲਾਜ਼ਮਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ | ਇਸ ਕੜਾਕੇ ਦੀ ਠੰਢ 'ਚ ਲੋਕ ਸ਼ਹਿਰ ਤੱਕ ਆਪੋ ਆਪਣੇ ਸਾਧਨ 'ਤੇ ਜਾਣ ਲਈ ਮਜ਼ਬੂਰ ਹਨ | ਇਸ ਸਬੰਧੀ ਜਦ ਰੋਡਵੇਜ਼ ਜਗਰਾਉਂ ਡੀਪੂ ਦੇ ਜਨਰਲ ਮੈਨੇਜਰ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜੋ ਬੱਸ 6 ਵਜੇ ਪਿੰਡ ਦੇਹੜਕਾ ਪੁੱਜਦੀ ਸੀ ਉਸਦਾ ਚੰਡੀਗੜ੍ਹ ਰੋਡ 'ਤੇ ਭਿਆਨਕ ਹਾਦਸਾ ਹੋ ਗਿਆ ਸੀ | ਜਿਸ ਕਰਕੇ ਬੱਸ ਨੁਕਸਾਨੀ ਗਈ ਅਤੇ ਅਜੇ ਤੱਕ ਡੀਪੂ ਵਿਚ ਨਹੀਂ ਪੁੱਜੀ, ਉੱਥੇ ਬੱਸ ਦੇ ਡਰਾਇਵਰ ਦੇ ਵੀ ਗੰਭੀਰ ਸੱਟਾਂ ਵੱਜੀਆਂ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਜਗਰਾਉਂ ਡੀਪੂ ਵਿਚ ਬੱਸਾਂ ਦੀ ਪਹਿਲਾਂ ਹੀ ਘਾਟ ਚਲਦੀ ਹੈ, ਪਰ ਫਿਰ ਵੀ ਉਹ ਇਸ ਵੱਲ ਗੌਰ ਕਰਦੇ ਇਕ ਰੂਟ ਜਲਦੀ ਚਲਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਵਿਖੇ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ
Ad Position 24