10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਰੀ ਮੀਂਹ, ਹਲਕੀ ਗੜੇਮਾਰੀ ਨਾਲ ਖੇਤਾਂ 'ਚ ਆਲੂ ਦੀ ਫ਼ਸਲ ਦਾ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 24-01-2026
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸ਼ੀਤ ਲਹਿਰ ਦੇ ਪ੍ਰਕੋਪ ਬਾਅਦ ਹੱਡ ਚੀਰਵੀਂ ਠੰਢ ਨੂੰ ਰੋਕਣ ਵਾਲੀ ਤਿੱਖੀ ਧੁੱਪ 'ਚੋਂ ਉਪਜੇ ਮੀਂਹ ਦੇ ਪਹਿਲੇ ਝਟਕੇ ਨੇ ਆਲੂ ਫ਼ਸਲ ਹਾਲੋਂ-ਬੇਹਾਲ ਕਰ ਦਿੱਤੀ | ਖੁਸ਼ਕ ਮੌਸਮ ਦੇ ਚੱਲਦਿਆਂ ਅੱਜ ਤੜਕਸਾਰ ਤੇਜ ਹਵਾਵਾਂ, ਭਾਰੀ ਮੀਂਹ, ਹਲਕੀ ਗੜ੍ਹੇਮਾਰੀ ਨਾਲ ਤਾਪਮਾਨ ਮੁੜ ਡਿੱਗ ਪਿਆ | ਖੇਤਾਂ 'ਚ ਪੁਟਾਈ ਵਾਲੇ ਦਿਨਾਂ 'ਚ ਭਾਰੀ ਮੀਂਹ ਕਰਕੇ ਜਿਥੇ ਆਲੂਆਂ ਦੀਆਂ ਵੇਲ੍ਹਾਂ ਦੀ ਕਟਾਈ ਰੁਕ ਜਾਵੇਗੀ, ਉਥੇ ਮੀਂਹ ਦੇ ਪਾਣੀ ਨਾਲ ਭਰੇ ਖੇਤਾਂ ਵਿਚ ਧਰਤੀ ਦੀ ਤਹਿ ਹੇਠ ਆਲੂ ਕਾਫ਼ੀ ਮਾਤਰਾ 'ਚ ਗਲ ਜਾਣ ਦਾ ਖਦਸਾ ਹੈ | ਤੇਜ਼ਧਾਰ ਮੀਂਹ ਆਲੂ ਫ਼ਸਲ ਲਈ ਜਿਥੇ ਵਿਉ (ਜ਼ਹਿਰ) ਵਾਂਗ ਹੈ, ਉਥੇ ਕਿਸਾਨਾਂ ਦਾ ਕਹਿਣਾ ਕਿ ਕਣਕ, ਹਾਰਾ ਚਾਰਾ, ਬਰਸੀਮ ਲਈ ਇਹ ਮੀਂਹ ਘਿਉ ਤੋਂ ਘੱਟ ਨਹੀਂ | ਪਿਛਲੇ ਦਿਨੀਂ ਮੌਸਮ 'ਚ ਤਬਦੀਲੀ ਇਕਦਮ ਧੁੱਪ ਨਿਕਲਣ ਨਾਲ ਕਿਸਾਨਾਂ ਵਲੋਂ ਕਣਕ ਨੂੰ ਪਾਣੀ ਲਗਾ ਦੇਣ ਵਾਲੇ ਖੇਤਾਂ 'ਚ ਅੰਜ ਦੇ ਮੀਂਹ ਨਾਲ ਕਣਕ ਡਿੱਗ ਪਈ, ਅਜਿਹੇ ਖੇਤਾਂ ਵਿਚ ਕਣਕ ਦਾ ਝਾੜ ਘਟਣਾ ਕੁਦਰਤੀ ਹੈ | ਕੁੱਲ ਰਕਬੇ ਦੇ ਅੱਧ ਨਾਲੋਂ ਵੱਧ ਰਕਬੇ ਹੇਠ ਆਲੂ ਫ਼ਸਲ ਹੋਣ ਕਰਕੇ ਪੈਦਾਵਾਰ ਵਾਲੇ ਕਿਸਾਨਾਂ ਦਾ ਦੱਸਣਾ ਕਿ ਪਿਛਲੀ ਸਾਉਣੀ ਫ਼ਸਲ ਮੀਂਹ, ਹੜ੍ਹਾਂ ਹੇਠ ਡੁੱਬ ਜਾਣ ਬਾਅਦ ਜੇ ਅੱਜ ਦਾ ਮੀਂਹ ਝੜੀ ਬਣ ਗਿਆ ਤਾਂ ਪੱਲੇ ਆਲੂਆਂ ਵਿਚ ਵੀ ਕੁਝ ਨਹੀਂ ਪੈਣਾ | ਬਹੁਤਾਦ ਕਿਸਾਨਾਂ ਰਾਜ ਤੇ ਕੇਂਦਰ ਸਰਕਾਰਾਂ ਤੋਂ ਮੰਗ ਕੀਤੀ ਕਿ ਮੌਸਮ 'ਚ ਤਬਦੀਲੀ ਹੋਣ ਕਰਕੇ ਮੀਂਹ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਕਰਨ ਲੱਗ ਪਿਆ, ਅਜਿਹੇ ਵਿਚ ਸਰਕਾਰਾਂ ਨੂੰ ਫ਼ਸਲਾਂ ਬੀਮਾ ਯੋਜਨਾ ਹੇਠ ਲਿਆ ਕੇ ਕਿਸਾਨਾਂ ਨੂੰ ਕੁਝ ਰਾਹਤ ਦੇਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਸ਼ੋਰੂਮ 'ਤੇ ਚੋਰੀ ਕਰਨ ਵਾਲੇ 2 ਭਰਾ ਕਾਬੂ ਅਗਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Ad Position 24