21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੂਬੇ ਦੀ ਆਰਥਿਕਤਾ ਵਾਲਾ ਸੈਕਟਰ ਖੇਤੀ ਬਚਾਉਣਾ ਹੈ ਤਾਂ ਡਾਇਰੈਕਟਰ ਤਕਨੀਕੀ ਪ੍ਰਮਾਣ ਪੱਤਰਾਂ ਵਾਲਾ ਹੋਵੇ!

Ad Position 21
No active advertisement
ਅਜੀਤ ਡੈਸਕ 25-01-2026
ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਖੇਤੀਬਾੜੀ ਵਿਭਾਗ ਵਿਚ ਡਾਇਰੈਕਟਰ ਐਗਰੀਕਲਚਰ ਬੀ.ਐੱਸ.ਸੀ ਜਾਂ ਐੱਮ.ਐੱਸ.ਸੀ ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਵਜੋਂ ਤਜਰਬੇ ਦੇ ਨਾਲ ਬੁਨਿਆਦੀ, ਤਕਨੀਕੀ ਪ੍ਰਮਾਣ ਪੱਤਰਾਂ ਦੀ ਘਾਟ ਕਰਕੇ ਸੂਬੇ ਦੀ ਆਰਥਿਕਤਾ ਦੀ ਨਿਰਵਿਵਾਦ ਰੀੜ੍ਹ ਦੀ ਹੱਡੀ ਹਰੀ ਕ੍ਰਾਂਤੀ ਔਕੜਾਂ 'ਚ ਆ ਗਈ! ਇਕ ਤਕਨੀਕੀ ਤੌਰ 'ਤੇ ਯੋਗਤਾ ਪ੍ਰਾਪਤ ਵਿਅਕਤੀ ਬੀਜਾਂ, ਕੀਟਨਾਸ਼ਕਾਂ, ਖੇਤੀ ਵਿਭਿੰਨਤਾ ਪਾਣੀ ਦੀ ਵਰਤੋਂ ਹੋਰ ਖੇਤੀ ਨਾਲ ਸਬੰਧਿਤ ਪੇਚੀਦਗੀਆਂ ਨੂੰ ਸਮਝ ਸਕਦਾ, ਪਰ ਖੇਤੀਬਾੜੀ ਨਾਲ ਸਬੰਧਿਤ ਪੜ੍ਹਾਈ ਤੋਂ ਊਣੇ ਕਰਮਚਾਰੀ, ਅਫ਼ਸਰ ਲਈ ਅਜਿਹਾ ਸੰਭਵ ਨਹੀਂ, ਸਰਕਾਰ ਨੂੰ ਅਜਿਹੇ ਮਾਮਲੇ 'ਚ ਗੌਰ ਕਰਨੀ ਚਾਹੀਦੀ ਹੈ, ਇਹ ਪ੍ਰਤੀਕਿਰਿਆ ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ ਦੇ ਲੈਟਰ ਹੈੱਡ 'ਤੇ ਵੇਖਣ ਨੂੰ ਮਿਲੀ | ਐਕਸ਼ਨ ਕਮੇਟੀ ਦਾ ਕਹਿਣਾ ਕਿ ਪੰਜਾਬ ਦਾ ਬਿਮਾਰ ਖੇਤੀਬਾੜੀ ਖੇਤਰ ਤਕਨੀਕੀ ਤੌਰ 'ਤੇ ਯੋਗ ਨਿਰਦੇਸ਼ਕ ਦੀ ਮੰਗ ਕਰਦਾ, ਕਿਉਂਕਿ ਪੰਜਾਬ ਇਕ ਰਾਸ਼ਟਰੀ ਟਾਈਟਲ ਬਣਿਆ ਹੋਇਆ, ਜੋ ਦੇਸ਼ ਦੀ ਕਣਕ ਦਾ 20 ਫੀਸਦੀ ਅਤੇ ਚੌਲਾਂ ਦਾ 12 ਫ਼ੀਸਦੀ ਯੋਗਦਾਨ ਵਾਲਾ ਸੂਬਾ ਹੈ | ਅਜਿਹੇ ਅਧਿਕਾਰੀ ਆਉਣ 'ਤੇ ਬੀਜਾਂ ਅਤੇ ਕੀਟਨਾਸ਼ਕ ਦੀ ਆਮਦ ਨੇ ਉਤਪਾਦਨ ਵਿਚ ਅਨੁਪਾਤਕ ਵਾਧੇ ਤੋਂ ਬਿਨਾਂ ਇਨਪੁਟ ਲਾਗਤਾਂ 25 ਫ਼ੀਸਦੀ ਵਧਾ ਦਿੱਤੀਆਂ, ਕਿਉਂਕਿ ਅਜਿਹੇ ਅਧਿਕਾਰੀ ਵਿਗਿਆਨ ਦੀਆਂ ਪੇਚੀਦਗੀਆਂ ਤੋਂ ਜਾਣੂੰ ਨਹੀਂ | ਕਿਸਾਨਾਂ ਨੂੰ ਕਰਜ਼ੇ ਦੇ ਚੱਕਰ ਤੋਂ ਬਚਾਉਣਾ ਅਤੇ ਫ਼ਸਲੀ ਵਿਭਿੰਨਤਾ ਨਾਲ ਜੋੜਨਾ, ਇਥੋਂ ਤੱਕ ਕਿ ਪਾਣੀ ਵਿਚ 30 ਫ਼ੀਸਦੀ ਘਾਟ ਪੂਰੀ ਕਰਨ ਲਈ ਕਿਸਾਨਾਂ ਨੂੰ ਮਾਈਕ੍ਰੋ, ਸਪਿ੍ੰਕਲਰ ਪ੍ਰਣਾਲੀਆਂ ਸਮੇਂ ਦੀ ਲੋੜ ਬਣ ਗਈ | ਵਾਤਾਵਰਨ ਬਚਾਉਣ ਅਤੇ ਆਰਥਿਕ ਸੰਕਟ 'ਚੋਂ ਕਿਰਸਾਨੀ ਬਾਹਰ ਲਿਆਉਣ ਲਈ ਬੁਨਿਆਦੀ ਤਕਨੀਕੀ ਪ੍ਰਮਾਣ ਪੱਤਰਾਂ ਦੀ ਥੁੜ ਵਾਲਾ ਅਫ਼ਸਰ ਭਲਾਈ ਵਿਭਾਗ ਨੂੰ ਬਿਮਾਰ ਤਾਂ ਬਣਾ ਸਕਦਾ, ਖੇਤੀ ਤੰਦਰੁਸਤ ਬਣਾਉਣ ਲਈ ਅਜਿਹੇ ਵਿਅਕਤੀਆਂ ਤੋਂ ਕੋਈ ਆਸ ਨਹੀਂ | ਬਿਨਾਂ ਕਿਸੇ ਵਿਸ਼ੇਸ਼ ਗਿਆਨ, ਬਦਲਵੀਂ ਪੜ੍ਹਾਈ ਵਾਲਾ ਤਕਨੀਕੀ ਤੌਰ 'ਤੇ ਖੇਤੀ ਬਾਰੇ ਨਹੀਂ ਸਮਝ ਸਕਦਾ | ਪੰਜਾਬ ਖੇਤੀਬਾੜੀ ਸੇਵਾ ਨਿਯਮ ਅਨੁਸਾਰ ਖੇਤੀਬਾੜੀ ਵਿਚ ਬੀ.ਐੱਸ.ਸੀ ਡਿਗਰੀ ਏ.ਡੀ.ਓ ਅੱਗੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ (ਚੀਫ), ਅੱਗੋਂ ਜੁਆਇੰਟ ਖੇਤੀਬਾੜੀ ਵਧਦਾ ਹੋਇਆ ਐਗਰੀਕਲਚਰ ਡਾਇਰੈਕਟਰ ਦੇ ਪਦ 'ਤੇ ਪਹੁੰਚਦਾ, ਜੋ ਖੇਤੀਬਾੜੀ ਸੰਕਟ, ਹੋਰ ਚੁਣੌਤੀਆਂ ਬਾਰੇ ਭਲੀਭਾਂਤ ਜਾਣੂੰ ਹੋਵੇ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਮਲਕਪੁਰ ਬੇਟ 'ਚ 26 ਜਨਵਰੀ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਦਾ ਸੰਗਤਾਂ ਲਾਹਾ ਲੈਣ-ਜਥੇ: ਮਲਕਪੁਰ
Ad Position 24