20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਸੰਬੰਧੀ ਬਾਸੀਆਂ ਬੇਟ 'ਚ ਪ੍ਰਭਾਤ ਫੇਰੀ ਸਜਾਈ

Ad Position 21
No active advertisement
ਅਜੀਤ ਡੈਸਕ 25-01-2026
ਹੰਬੜਾਂ, 24 ਜਨਵਰੀ (ਮੇਜਰ ਹੰਬੜਾਂ)-ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਾਸੀਆਂ ਬੇਟ ਵਿਖੇ ਪਿਛਲੇ ਦਿਨਾਂ ਤੋਂ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਪ੍ਰਭਾਵ ਫੇਰੀਆਂ ਸਜਾਈਆਂ ਜਾ ਰਹੀਆਂ ਹਨ, ਜਿਸ ਵਿਚ ਸੰਗਤਾਂ ਵਲੋਂ ਵੱਧ ਚੜ੍ਹਕੇ ਹਿੱਸਾ ਲਿਆ ਜਾ ਰਿਹਾ ਹੈ | ਪ੍ਰਭਾਤ ਫੇਰੀਆਂ ਸਜਾਏ ਜਾਣ ਸਮੇਂ ਬਲਵਿੰਦਰ ਸਿੰਘ ਬਾਸੀਆਂ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਜੋੜੇ ਜਾਣ ਦੇ ਨਾਲ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਭਾਤ ਫੇਰੀ ਦਾ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਸਰਪੰਚ ਪ੍ਰੇਮ ਸਿੰਘ ਸੇਖੋਂ ਦੇ ਗਿ੍ਹ ਵਿਖੇ ਪੁੱਜਣ 'ਤੇ ਪਰਿਵਾਰ ਵਲੋਂ ਭਰਵਾਂ ਸਵਾਗਤ ਕੀਤਾ ਤੇ ਰਾਗੀ ਜਥੇ ਨੂੰ ਸਿਰਪਾਓ ਭੇਟ ਕੀਤੇ ਗਏ ਅਤੇ ਸੰਗਤਾਂ ਨੂੰ ਬੜੇ ਹੀ ਸਤਿਕਾਰ ਸਹਿਤ ਚਾਹ ਦੇ ਲੰਗਰ ਛਕਾਏ ਗਏ | ਗੁਰਦੁਆਰਾ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਕੈਂਥ, ਖ਼ਜ਼ਾਨਚੀ ਪਿਆਰਾ ਸਿੰਘ ਬੰਗੜ, ਦਰਸ਼ਨ ਸਿੰਘ ਅਟਕਲੇ, ਕੈਪਟਨ ਅਵਤਾਰ ਸਿੰਘ ਬੰਗੜ, ਸੂਬੇਦਾਰ ਮੈਂਬਰ ਮੰਗਲ ਸਿੰਘ ਕੈਂਥ, ਦਰਬਾਰਾ ਸਿੰਘ ਬੰਗੜ, ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰਾਂ ਵਲੋਂ ਸਰਪੰਚ ਪ੍ਰੇਮ ਸਿੰਘ ਸੇਖੋਂ ਤੇ ਪਰਿਵਾਰ ਨੂੰ ਸਿਰਪਾਓ ਭੇਟ ਕੀਤੇ | ਇਸ ਮੌਕੇ ਮਨਜੀਤ ਸਿੰਘ ਕੈਂਥ, ਗੁਲਾਬ ਸਿੰਘ ਬੰਗੜ, ਅਜੇ ਸਿੰਘ ਬਾਸੀਆਂ, ਮਨਜੀਤ ਸਿੰਘ ਨੰਬਰਦਾਰ ਸਮੇਤ ਹੋਰ ਸੰਗਤਾਂ ਨੇ ਵੀ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ 27 ਨੂੰ ਲੁਧਿਆਣਾ 'ਚ ਮੰਤਰੀ ਬਲਜੀਤ ਕੌਰ ਦੇ ਪੁਤਲੇ ਫੂਕੇਗੀ-ਲਤਾਲਾ/ਮੁੱਲਾਂਪੁਰ ਅਗਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਮੈਹਦੇਆਣਾ ਸਾਹਿਬ ਤੋਂ ਦੀਨਾ ਸਾਹਿਬ ਲਈ 25 ਨੂੰ ਹੋਵੇਗਾ ਰਵਾਨਾ-ਬਾਬਾ ਕੁਲਵੰ...
Ad Position 24