20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਮੈਹਦੇਆਣਾ ਸਾਹਿਬ ਤੋਂ ਦੀਨਾ ਸਾਹਿਬ ਲਈ 25 ਨੂੰ ਹੋਵੇਗਾ ਰਵਾਨਾ-ਬਾਬਾ ਕੁਲਵੰਤ ਸਿੰਘ ਲੱਖਾ

Ad Position 21
No active advertisement
ਅਜੀਤ ਡੈਸਕ 25-01-2026
ਹਠੂਰ, 24 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ ਪਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ 20-21 ਦਸੰਬਰ 2025 ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਚੱਲਦਾ '31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ' ਜੋ 15 ਦਿਨਾਂ ਬਾਅਦ ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਪੁੱਜਿਆ ਸੀ, ਉਹ ਪੈਦਲ ਮਾਰਚ ਹੁਣ 21 ਦਿਨਾਂ ਦੇ ਵਿਸ਼ਰਾਮ ਉਪਰੰਤ ਆਪਣੇ ਅਗਲੇ ਪੜਾਅ ਸ੍ਰੀ ਦੀਨਾ ਸਾਹਿਬ ਲਈ 25 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਤੋਂ ਰਵਾਨਾ ਹੋਵੇਗਾ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ ਅੱਜ ਪੈਦਲ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰਦਿਆਂ ਸਮੂਹ ਸੇਵਾਦਾਰਾਂ ਨਾਲ ਮੀਟਿੰਗ ਉਪਰੰਤ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪੜਾਅ ਦਰ ਪੜਾਅ ਹੁੰਦੇ ਇਸ ਇਲਾਕੇ 'ਚ 21 ਦਿਨ ਵਿਸ਼ਰਾਮ ਕਰਨ ਲਈ ਰੁਕੇ ਸਨ ਅਤੇ ਇਸ ਇਲਾਕੇ ਨੂੰ ਸਿੱਖੀ ਪ੍ਰਚਾਰ ਕਰਦਿਆਂ ਤਾਰਿਆ ਸੀ ਅਤੇ ਫਿਰ ਅੱਗੇ ਦੀਨਾ ਸਾਹਿਬ ਚਲੇ ਗਏ ਸਨ | ਉਸੇ ਤਰ੍ਹਾਂ ਹੀ ਇਹ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ 21 ਦਿਨ ਵਿਸ਼ਰਾਮ ਉਪਰੰਤ ਹੁਣ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਤੋਂ 25 ਜਨਵਰੀ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਚਲਦਾ ਅੱਗੇ ਦੀਨਾ ਸਾਹਿਬ ਲਈ ਰਵਾਨਾ ਹੋਵੇਗਾ, ਜੋ ਪਿੰਡ ਲੱਖਾ, ਚਕਰ, ਰਾਮਾਂ, ਬਿਲਾਸਪੁਰ ਹੁੰਦੇ 25 ਜਨਵਰੀ ਦੀ ਰਾਤ ਨੂੰ ਸ੍ਰੀ ਤਖਤੂਪੁਰਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ ਅਗਲੇ ਦਿਨ 26 ਜਨਵਰੀ ਨੂੰ ਉੱਥੋਂ ਰਵਾਨਾ ਹੋ ਕੇ ਧੂਰਕੋਟ, ਨਿਹਾਲ ਸਿੰਘ ਵਾਲਾ ਹੁੰਦਾ ਦੇਰ ਰਾਤ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੇਕੇ ਜਾ ਕੇ ਵਿਸ਼ਰਾਮ ਕਰੇਗਾ | 27 ਜਨਵਰੀ ਨੂੰ ਉੱਥੋਂ ਚੱਲ ਕੇ ਪਿੰਡ ਸੈਦੋਕੇ, ਗਾਜ਼ੀਆਣਾ, ਬੁਰਜ਼ ਹੁੰਦਾ ਦੇਰ ਰਾਤ ਗੁਰਦੁਆਰਾ ਜ਼ਫਰਨਾਮਾ ਸਾਹਿਬ ਪਿੰਡ ਦੀਨਾ ਸਾਹਿਬ ਵਿਖੇ ਪੁੱਜੇਗਾ | ਅਗਲੇ ਦਿਨ 28 ਜਨਵਰੀ ਨੂੰ ਸਾਰੇ ਪਿੰਡ ਦੀ ਪ੍ਰਕਰਮਾ ਕਰਕੇ ਧਾਰਮਿਕ ਦੀਵਾਨ ਸਜਾਉਣ ਉਪਰੰਤ ਇਸ ਪੈਦਲ ਮਾਰਚ ਦੀ ਸੰਪੂਰਨਤਾ ਹੋਵੇਗਾ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੇਹੜਕਾ, ਗੁਰਮੀਤ ਸਿੰਘ ਲੱਖਾ ਸੈਕਟਰੀ, ਅਜੈਬ ਸਿੰਘ ਯੂ.ਪੀ., ਬਲਵੀਰ ਸਿੰਘ ਲੱਖਾ, ਲਖਵੀਰ ਸਿੰਘ ਭੰਮੀਪੁਰਾ, ਧੰਮੀ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਸੰਬੰਧੀ ਬਾਸੀਆਂ ਬੇਟ 'ਚ ਪ੍ਰਭਾਤ ਫੇਰੀ ਸਜਾਈ ਅਗਲੀ ਖ਼ਬਰ ਕੰਗ ਵਲੋਂ ਪਿੰਡ ਖੁਰਸੈਦਪੁਰਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ
Ad Position 24