ਹੰਬੜਾਂ, 25 ਜਨਵਰੀ (ਮੇਜਰ ਹੰਬੜਾਂ)-ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਸਕੱਤਰ ਸੁੱਖਪ੍ਰਤਾਪ ਸਿੰਘ ਹੀਰਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਭਜਨ ਸਿੰਘ ਹੀਰਾ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਦੁੱਖ ਦੀ ਘੜੀ 'ਚ ਹੀਰਾ ਪਰਿਵਾਰ ਨਾਲ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਆਗੂਆਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ | ਇਸ ਦੁੱਖ ਦੀ ਘੜੀ 'ਚ ਡਾ. ਗੁਰਜੋਤ ਸਿੰਘ ਡੀ.ਆਰ ਮੋਗਾ, ਇਕਬਾਲ ਸਿੰਘ ਢਿੱਲੋਂ ਯੂ.ਐੱਸ.ਏ, ਸੁਖਦੇਵ ਸਿੰਘ ਢਿੱਲੋਂ ਯੂ.ਐੱਸ.ਏ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਭਾਈ ਮਨਜੀਤ ਸਿੰਘ ਭੈਰੋਮੁੰਨਾਂ, ਠੇਕੇਦਾਰ ਹਰਮੋਹਣ ਸਿੰਘ, ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਡਾ. ਸੰਤੋਖ ਸਿੰਘ ਹੀਰਾ, ਸਪੋਰਟਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਜਸਵੀਰ ਸਿੰਘ ਰਾਣਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਚਰਨਜੀਤ ਸਿੰਘ ਝੱਜ, ਮਨਜੀਤ ਸਿੰਘ ਅਡੀਟਰ, ਹਰਜਿੰਦਰ ਸਿੰਘ ਜੰਡੀ ਸਕੱਤਰ, ਸੀਨੀ: ਮੀਤ ਪ੍ਰਧਾਨ ਹਰਪਾਲ ਸਿੰਘ ਪਾਲੀ ਸਮੇਤ ਹੋਰਾਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਗੁਰਪ੍ਰਤਾਪ ਸਿੰਘ ਹੀਰਾ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ: ਭਜਨ ਸਿੰਘ ਹੀਰਾ ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ 28 ਜਨਵਰੀ, ਦਿਨ ਬੁੱਧਵਾਰ ਨੂੰ ਕਸਬਾ ਹੰਬੜਾਂ ਦੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾ ਵਿਖੇ 12 ਤੋਂ 1 ਵਜੇ ਤੱਕ ਪਾਏ ਜਾਣਗੇ |