ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਪਿਛਲੇ ਪੱਚੀ ਸਾਲਾਂ ਤੋਂ ਵੀਜ਼ਾ ਗਾਈਡੈਂਸ ਪ੍ਰਦਾਨ ਕਰ ਰਹੀ ਸੰਸਥਾ ਮਾਈਾਡ ਮੇਕਰ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਨ ਲਈ ਵਿਦੇਸ਼ ਵਿੱਚ ਜਾਣ ਲਈ ਉਨ੍ਹਾਂ ਦੀ ਮਾਰਗ ਦਰਸ਼ਕ ਬਣ ਚੁੱਕੀ ਹੈ | ਮਾਈਾਡ ਮੇਕਰ ਦੇ ਮੁਖੀ ਰਣਜੋਤ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੀ ਸੰਸਥਾ ਰਾਹੀਂ ਯੂਕੇ, ਕੈਨੇਡਾ, ਆਸਟਰੇਲੀਆ, ਯੂ. ਐੱਸ. ਏ ਅਤੇ ਨਿਊਜ਼ੀਲੈਂਡ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ ਲਗਾਤਾਰ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਰਹੇ ਹਨ | ਮਾਈਾਡ ਮੇਕਰ ਦੀ ਤਜਰਬੇਕਾਰ ਸਟਾਫ਼ ਦੀ ਯੋਗਤਾ ਦੀ ਬਦੌਲਤ ਵਿਦਿਆਰਥੀ ਲਵਿਸ਼ ਸਪੁੱਤਰ ਬਲਜੀਤ ਸਿੰਘ ਵਾਸੀ ਖੰਨਾ ਨੇ ਯੂ. ਕੇ. ਵਿਚ ਦਾ ਯੂਨੀਵਰਸਿਟੀ ਆਫ ਲਾਅ ਵਿੱਚ ਪੜ੍ਹਾਈ ਕਰਨ ਲਈ ਫ਼ਰਵਰੀ 2026 ਅਕਾਦਮਿਕ ਸੈਸ਼ਨ ਲਈ ਆਪਣਾ ਸਟੂਡੈਂਟ ਵੀਜ਼ਾ ਹਾਸਲ ਕੀਤਾ | ਲਵਿਸ਼ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੀ ਬੀ ਏ 2020 ਵਿੱਚ ਪਾਸ ਕਰਨ ਤੋਂ ਬਾਦ ਛੇ ਸਾਲ ਪੜ੍ਹਾਈ ਤੋਂ ਦੂਰ ਰਹਿ ਕੇ ਹੁਣ ਉਚੇਰੀ ਵਿੱਦਿਆ ਹਾਸਲ ਕਰਨ ਦਾ ਮਨ ਬਣਾਇਆ | ਪਰ ਗੈਪ ਹੁਣ ਦੇ ਕਾਰਨ ਉਹ ਦੁਬਿਧਾ ਵਿੱਚ ਸੀ, ਪ੍ਰੰਤੂ ਮਾਈਾਡ ਮੇਕਰ ਦੇ ਡਾਇਰੈਕਟਰ ਭਾਰਤ ਕੁਮਾਰ ਦੀ ਅਗਵਾਈ ਵਿੱਚ ਉਨ੍ਹਾਂ ਨੇ ਐਮ. ਐਸ. ਸੀ ਮਾਰਕੀਟਿੰਗ ਲਈ ਵੀਜ਼ਾ ਪ੍ਰਾਪਤ ਕੀਤਾ | ਲਵਿਸ਼ ਅਤੇ ਉਸਦੇ ਪਿਤਾ ਨੇ ਮਾਈਾਡ ਮੇਕਰ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀਆ ਸੇਵਾਵਾਂ ਉੱਪਰ ਭਰਪੂਰ ਤਸੱਲੀ ਪ੍ਰਗਟਾਈ | ਡਾਇਰੈਕਟਰ ਭਰਤ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਕਾਦਮਿਕ ਦਸਤਾਵੇਜਾਂ ਨਾਲ ਮਾਈਾਡ ਮੇਕਰ ਦੇ ਖੰਨਾ ਸਥਿਤ ਹੈੱਡ ਆਫ਼ਿਸ ਵਿਚ ਸੰਪਰਕ ਕਰਕੇ ਆਪਣੇ ਸੁਪਨੇ ਸਾਕਾਰ ਕਰਨ |