20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੋਪਾਰਾਏ ਕਲਾਂ ਵਿਖੇ ਆਯੁਸ਼ ਵਿਭਾਗ ਵਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ

Ad Position 21
No active advertisement
ਅਜੀਤ ਡੈਸਕ 01-02-2026
ਗੁਰੂਸਰ ਸੁਧਾਰ, 31 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੋਪਾਰਾਏ ਕਲਾਂ 'ਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਲਟੀ ਵਾਲਾ ਚੌਂਕ ਸਥਿਤ ਧਰਮਸ਼ਾਲਾ ਵਿਖੇ ਆਯੂਸ਼ ਵਿਭਾਗ ਲੁਧਿਆਣਾ ਵਲੋਂ ਡਾਇਰੈਕਟਰ ਆਫ਼ ਆਯੁਰਵੈਦਾ ਡਾ: ਰਮਨ ਖੰਨਾ ਦੀ ਅਗਵਾਈ ਹੇਠ ਮੁਫ਼ਤ ਆਯੂਰਵੈਦਿਕ ਅਤੇ ਹੋਮਿਓਪੈਥੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਆਯੂਰਵੈਦ ਵਿਭਾਗ ਵਲੋਂ ਡਾ: ਕਮਰੂਲ ਹਸਨ, ਡਾ: ਜਸਵਿੰਦਰ ਕੌਰ, ਡਾ: ਸ਼ਮਸ਼ੁਦੀਨ ਖ਼ਾਨ ਅਤੇ ਉਪਵੈਦ ਨਵਰੀਤ ਕੌਰ, ਵਿਕਰਮਜੀਤ ਲਾਂਬਾ, ਪਰਮਿੰਦਰ ਸਿੰਘ ਅਤੇ ਹੋਮਿਓਪੈਥੀ ਵਿਭਾਗ ਵਲੋਂ ਡਾ: ਲੱਕੀ ਗਾਬਾ, ਡਾ: ਪਰਮਿੰਦਰ ਕੌਰ, ਡਿਸਪੈਂਸਰ ਅਮਰਜੀਤ ਸਿੰਘ, ਕਮਲਜੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਕੈਂਪ ਦੌਰਾਨ ਮੁਫ਼ਤ ਜਾਂਚ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਕੁੱਲ 388 ਮਰੀਜ਼ਾਂ ਦਾ ਆਯੂਰਵੈਦਿਕ ਅਤੇ 310 ਮਰੀਜ਼ਾਂ ਦਾ ਹੋਮਿਓਪੈਥੀ ਵਿਧੀ ਨਾਲ ਇਲਾਜ ਕੀਤਾ ਗਿਆ | ਇਸ ਸਮੇਂ ਸਰਪੰਚ ਜਗਤਿੰਦਰ ਸਿੰਘ ਕਾਕਾ, ਮਾ: ਹਰਜਿੰਦਰਪਾਲ ਸਿੰਘ, ਪੰਚ ਪਰਮਜੀਤ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਲਖਵੀਰ ਸਿੰਘ, ਮੋਹਣ ਸਿੰਘ, ਤਰਲੋਚਨ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਹਰਬੰਸ ਸਿੰਘ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ | ਸਰਪੰਚ ਜਗਤਿੰਦਰ ਸਿੰਘ ਕਾਕਾ ਨੇ ਆਯੂਸ਼ ਵਿਭਾਗ ਦੀ ਸਮੁੱਚੀ ਟੀਮ ਦਾ ਕੈਂਪ ਲਗਾਉਣ ਬਦਲੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੀ.ਵੀ. ਟਰੇਡਰਜ਼ ਅਤੇ ਪ੍ਰਧਾਨ ਗਰੁੱਪ ਰਾਏਕੋਟ ਵਲੋਂ ਛੋਲੇ-ਪੂੜੀਆਂ ਤੇ ਕੜਾਹ ਦਾ ਲੰਗਰ ਲਗਾਇਆ ਅਗਲੀ ਖ਼ਬਰ ਉਦਾਸੀਨ ਗੋਬਿੰਦ ਗਊ ਧਾਮ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ
Ad Position 24