ਪੱਖੋੋਵਾਲ/ਸਰਾਭਾ, 31 ਜਨਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 100 ਖੇਡ ਕਿੱਟਾਂ, ਵਰਦੀਆਂ ਤੇ ਟਰੈਕ ਸੂਟ ਵੰਡੇ ਗਏ | ਇਸ ਮੌਕੇ ਸਮੂਹ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਇਹ ਜਿੱਥੇ ਸਾਨੂੰ ਸਰੀਰਿਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਜੀਵਨ 'ਚ ਜਿੱਤਾਂ ਹਾਰਾਂ ਬਰਦਾਸ਼ਤ ਕਰਕੇ ਅੱਗੇ ਵੱਧਣ ਦੀ ਪ੍ਰੇਰਣਾਂ ਦਿੰਦੀਆਂ ਹਨ | ਇਸ ਮੌਕੇ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਲੱਬ ਨੂੰ 21 ਹਜ਼ਾਰ ਰੁਪਏ ਸਹਾਇਤਾਂ ਦੇਣ ਲਈ ਸ: ਇਯਾਲੀ ਦਾ ਧੰਨਵਾਦ ਕੀਤਾ | ਇਸ ਮੌਕੇ ਇੰਦਰਜੀਤ ਸਿੰਘ, ਪ੍ਰੇਮਜੀਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰ ਸਿੰਘ, ਕੋਚ ਬਲਰਾਜ ਸਿੰਘ, ਕੈਪਟਨ ਜਗਪਾਲ ਸਿੰਘ, ਜਸਵਿੰਦਰ ਸਿੰਘ ਰਾਣਾ, ਜਸਪਾਲ ਸਿੰਘ, ਮਨਜਿੰਦਰ ਸਿੰਘ, ਨਿਰਭੈਅ ਸਿੰਘ, ਕਮਿੱਕਰ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਟਹਿਲ ਸਿੰਘ, ਸੁਰਿੰਦਰ ਸਿੰਘ, ਆਤਮਾ ਸਿੰਘ, ਚਮਕੌਰ ਸਿੰਘ, ਕੈਪਟਨ ਜਸਵੰਤ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |