ਸਿੱਧਵਾਂ ਬੇਟ, 2 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਮੁਦਾਰਪੁਰਾ ਵਿਖੇ ਗ੍ਰਾਮ ਪੰਚਾਇਤ ਵਲੋਂ 'ਆਪ' ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਵਲੋਂ 5 ਲੱਖ ਦੀ ਦਿੱਤੀ ਗਈ ਗ੍ਰਾਂਟ ਨਾਲ ਲੋਕਾਂ ਦੀ ਸਹੂਲਤ ਲਈ ਓਪਨ ਜਿੰਮ ਲਗਾਈ ਗਈ | ਇਸ ਮੌਕੇ ਪਿੰਡ ਦੀ ਸਰਪੰਚ ਕਸ਼ਮੀਰ ਕੌਰ ਨੇ ਡਾ. ਕੰਗ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਜਿੰਮ ਦਾ ਪਿੰਡ ਦੇ ਖਿਡਾਰੀ ਭਰਪੂਰ ਲਾਹਾ ਲੈ ਸਕਣਗੇ | ਇਸ ਮੌਕੇ ਸੈਕਟਰੀ ਦਲਬੀਰ ਸਿੰਘ, ਪੰਚ ਜਸਵੀਰ ਕੌਰ, ਪੰਚ ਬਲਵਿੰਦਰ ਕੌਰ, ਪੰਚ ਪਰਗਟ ਸਿੰਘ, ਪੰਚ ਬਲਵਿੰਦਰ ਕੌਰ ਔਲਖ, ਸ਼ਮਸੇਰ ਸਿੰਘ, ਅਮਰਜੀਤ ਸਿੰਘ, ਪ੍ਰਧਾਨ ਰਵਿੰਦਰ ਸਿੰਘ, ਰਣਜੀਤ ਸਿੰਘ, ਗੁਰਬਖਸ਼ ਸਿੰਘ, ਗੁਰਿੰਦਰਪਾਲ ਸਿੰਘ, ਦਲਜੀਤ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ ਆਦਿ ਨੇ ਵੀ ਡਾ. ਕੰਗ ਦਾ ਧੰਨਵਾਦ ਕੀਤਾ |