23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰੀ ਪ੍ਰਾਇਮਰੀ ਸਕੂਲ ਪੋਨਾ ਵਿਖੇ ਮਾਤਾ ਪਰਮਿੰਦਰ ਕੌਰ ਦੀ ਯਾਦ 'ਚ ਸਟੇਸ਼ਨਰੀ ਦਾ ਸਾਮਾਨ ਤੇ ਬੈੱਗ ਦਿੱਤੇ

Ad Position 21
No active advertisement
ਅਜੀਤ ਡੈਸਕ 21-02-2026
ਚੌਕੀਮਾਨ, 20 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਪੋਨਾ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਪੰਚ ਗਗਨ ਪੋਨਾ, ਗੁਰਜੀਤ ਸਿੰਘ ਪੋਨਾ, ਦਲਜੀਤ ਸਿੰਘ ਕੈਨੇਡਾ, ਤੇਜਿੰਦਰ ਸਿੰਘ ਪੋਨਾ ਤੇ ਸਿਵ ਕੁਮਾਰ ਪੋਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇੰਚਾਰਜ ਕੁਲਦੀਪ ਸਿੰਘ ਗੁੜੇ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕੇ ਗੁਰਵੀਰ ਸਿੰਘ ਯੂ.ਐੱਸ.ਏ ਨੇ ਆਪਣੀ ਮਾਤਾ ਪਰਮਿੰਦਰ ਕੌਰ ਦੀ ਯਾਦ ਵਿਚ ਸਕੂਲ ਦੇ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਬੈੱਗ ਦਿੱਤੇ ਗਏ, ਜੋ ਕਿ ਗੁਰਜੀਤ ਸਿੰਘ ਪੋਨਾ, ਦਲਜੀਤ ਸਿੰਘ ਪੋਨਾ ਤੇ ਸ਼ਿਵ ਕੁਮਾਰ ਪੋਨਾ ਦੇ ਜਰੀਏ ਆਏ | ਇਸ ਮੌਕੇ ਗੁਰਵੀਰ ਸਿੰਘ ਯੂ.ਐੱਸ.ਏ ਵਲੋਂ ਸਕੂਲ ਦੇ ਬੱਚਿਆਂ ਨੂੰ ਪੀਜ਼ਾ ਵੀ ਖਵਾਇਆ ਗਿਆ | ਇਸ ਮੌਕੇ ਸ਼ਿਵ ਕੁਮਾਰ ਪੋਨਾ ਨੇ ਕਿਹਾ ਕਿ ਗੁਰਵੀਰ ਸਿੰਘ ਯੂ.ਐੱਸ.ਏ ਵਲੋਂ ਭਰੋਸਾ ਦਿਵਾਇਆ ਹੈ ਕਿ ਸਕੂਲ ਸਟਾਫ਼ ਜੋ ਵੀ ਅੱਗੇ ਤੋਂ ਸੇਵਾ ਲਵੇਗਾ ਉਸ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਸਕੂਲ ਮੁਖੀ ਕੁਲਦੀਪ ਸਿੰਘ ਗੁੜੇ ਵਲੋਂ ਗੁਰਵੀਰ ਸਿੰਘ ਯੂ.ਐੱਸ.ਏ. ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਗੁਰਜੀਤ ਸਿੰਘ ਪੋਨਾ, ਦਲਜੀਤ ਸਿੰਘ ਪੋਨਾ ਤੇ ਸ਼ਿਵ ਕੁਮਾਰ ਪੋਨਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੈਡਮ ਹਰਪਿੰਦਰ ਕੌਰ, ਮੈਡਮ ਬਲਜੀਤ ਕੌਰ, ਮੈਡਮ ਅੰਮਿ੍ਤਪਾਲ ਕੌਰ, ਨਿਤਿਨ ਸ਼ਰਮਾ, ਜੱਸਾ ਪੋਨਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਣੂੰਕੇ ਦੇ ਸਰਪੰਚ ਹੈਪੀ ਨੂੰ ਕੋਆਪ੍ਰਟਿਵ ਬੈਂਕ ਲੁਧਿਆਣਾ ਦਾ ਚੇਅਰਮੈਨ ਲਾਇਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਦੇ ਬੱਚਿਆਂ ਨੂੰ ਹਰਪ੍ਰੀਤ ਸਿੰਘ ਸੋਹੀ ਤੇ ਗੁਰਦੀਪ ਕੌਰ ਗਰੇਵਾਲ ਵਲੋਂ ਕੋਟੀਆਂ ਤੇ ਬ...
Ad Position 24