22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

-ਸਲਤੁਜ ਦਰਿਆ 'ਚ ਲੰਘੀ ਰਾਤ ਨਾਜਾਇਜ਼ ਮਾਈਨਿੰਗ ਦਾ ਮਾਮਲਾ-<br> ਮੁੜ ਮੁੱਖ ਮੰਤਰੀ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ ਦੇ ਦਰਬਾਰ ਪੁੱਜਾ

Ad Position 21
No active advertisement
ਅਜੀਤ ਡੈਸਕ 21-02-2026
ਸਿੱਧਵਾਂ ਬੇਟ, 20 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਸੂਬਾ ਸਰਕਾਰ ਵਲੋਂ ਦਰਿਆ ਸਤਲੁਜ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੇ ਦਾਅਵੇ ਲੰਬੇ ਸਮੇਂ ਤੋਂ ਅਖ਼ਬਾਰਾਂ ਦੀਆਂ ਸ਼ੁਰਖੀਆਂ ਤਾਂ ਬਣ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਕੁਝ ਹੋਰ ਹੀ ਵਿਖਾਈ ਦੇ ਰਿਹਾ ਹੈ ਅਤੇ ਰੇਤ ਮਾਫੀਏ ਦੇ ਲੋਕਾਂ ਵਲੋਂ ਡਰੇਨਜ਼ ਵਿਭਾਗ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਕਥਿੱਤ ਮਿਲੀਭੁਗਤ ਧੜੱਲੇ ਅਤੇ ਬਿਨ੍ਹਾਂ ਕਿਸੇ ਰੋਕ-ਟੋਕ ਤੋਂ ਦਰਿਆ ਵਿਚਲੀਆਂ ਨਾਜਾਇਜ਼ ਖੱਡਾਂ ਵਿਚ ਮਾਈਨਿੰਗ ਕਰਨ ਦੇ ਚਰਚੇ ਵੀ ਅਕਸਰ ਸੁਣਨ ਨੂੰ ਮਿਲ ਰਹੇ ਹਨ | ਲੰਘੀ ਰਾਤ ਵੀ ਰੇਤ ਮਾਫੀਏ ਦੇ ਕੁਝ ਲੋਕਾਂ ਵਲੋਂ ਵਿਧਾਨ ਸਭਾ ਹਲਕਾ ਜਗਰਾਉਂ ਦੇ ਦਰਿਆ ਸਤਲੁਜ ਤੋਂ ਪਾਰ ਪੈਂਦੇ ਪਿੰਡ ਮੱਧੇਪੁਰਾ ਵਿਚਲੀਆਂ ਨਾਜਾਇਜ਼ ਖੱਡਾਂ ਵਲੋਂ ਕੁਝ ਹੀ ਘੰਟਿਆਂ ਵਿਚ ਦਰਜਨਾਂ ਟਿੱਪਰ ਭਰ ਲੈ ਜਾਣ ਦਾ ਮਾਮਲਾ ਇਕ ਵਾਰ ਫਿਰ ਮੁੱਖ ਮੰਤਰੀ ਦੇ ਦਰਬਾਰ ਵਿਚ ਪੁੱਜ ਗਿਆ ਹੈ | ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮੁੱਖ ਸਕੱਤਰ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ, ਡੀ.ਆਈ.ਜੀ. ਲੁਧਿਆਣਾ ਰੇਂਜ ਅਤੇ ਸਕੱਤਰ ਮਾਈਨਿੰਗ ਪੰਜਾਬ ਆਦਿ ਦੇ ਨਾਂਅ 'ਤੇ ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਹਰਜਿੰਦਰ ਸਿੰਘ ਪੁੱਤਰ ਗੁਰਮੇਜ ਰਾਮ ਨੇ ਆਪਣੇ-ਆਪ ਨੂੰ ਸਮਾਜ ਸੇਵੀ ਦੱਸਦਿਆਂ ਹੋਇਆ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਰਿਆ ਸਤਲੁਜ ਵਿਚਲੀਆਂ ਖੱਡਾਂ ਵਿਚੋਂ ਨਾਜਾਇਜ਼ ਮਾਈਨਿੰਗ ਕਰਕੇ ਵੱਖ-ਵੱਖ ਸਰਕਾਰਾਂ ਨੂੰ ਚੂਨਾਂ ਲਗਾ ਰਹੇ ਲੋਕਾਂ ਨੇ ਲੰਘੀ ਰਾਤ ਫਿਰ ਵਿਧਾਨ ਸਭਾ ਜਗਰਾਉਂ ਦੇ ਇਕ ਸਿਆਸੀ ਆਗੂ ਦੀ ਮਿਲੀਭੁਗਤ ਨਾਲ ਜਲੰਧਰ-ਜਗਰਾਉਂ ਮਾਰਗ 'ਤੇ ਸਤਲੁਜ ਦਰਿਆ 'ਤੇ ਬਣੇ ਪੁਲ ਤੋਂ ਪੱਛਮ ਵਲੋਂ ਮਹਿਜ 600 ਮੀਟਰ ਦੀ ਦੂਰੀ 'ਤੇ ਜਦੋਂ ਅੱਧੀ ਰਾਤ ਨੂੰ ਨਾਜਾਇਜ਼ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੈਂ ਤੁਰੰਤ ਸਥਾਨਿਕ ਪੁਲਿਸ ਸਮੇਤ ਮਾਈਨਿੰਗ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਲਗਾਇਆ, ਪਰ ਕਿਸੇ ਨੇ ਵੀ ਮੇਰਾ ਫੋਨ ਨਹੀਂ ਚੁੱਕਿਆ ਅਤੇ ਰੇਤ ਮਾਫੀਏ ਦੇ ਲੋਕ ਬਿਨਾਂ ਕਿਸੇ ਰੋਕ-ਟੋਕ ਤੋਂ ਕਈ ਦਰਜਨਾਂ ਟਿੱਪਰ-ਟਰਾਲੀਆਂ ਭਰਕੇ ਰਫ਼ੂਚੱਕਰ ਹੋ ਗਏ | ਉਨ੍ਹਾਂ ਇਹ ਵੀ ਦੱਸਿਆ ਕਿ ਰੇਤ ਮਾਫੀਏ ਵਲੋਂ ਰੇਤਾ ਭਰਨ ਲਈ ਵਰਤੀ ਜਾਣ ਵਾਲੀ ਪੋਕਲਾਈਨ ਅਜੇ ਵੀ ਨਾਜਾਇਜ਼ ਖੱਡ ਤੋਂ ਕੁਝ ਹੀ ਦੂਰੀ 'ਤੇ ਕਿਸੇ ਡੇਰੇ ਵਿਚ ਖੜ੍ਹੀ ਹੈ | ਦੂਜੇ ਪਾਸੇ ਹਰਜਿੰਦਰ ਸਿੰਘ ਵਲੋਂ ਰੇਤ ਮਾਫੀਏ ਸੰਬੰਧੀ ਲਗਾਏ ਗਏ ਦੋਸ਼ ਕਿੰਨੇ ਸਹੀ ਹਨ, ਇਹ ਤਾਂ ਜਾਂਚ ਤੋਂ ਪਤਾ ਲੱਗੇਗਾ, ਪਰ ਨਾਜਾਇਜ਼ ਮਾਈਨਿੰਗ ਕਰਨ ਸਮੇਂ ਵਾਹਨਾਂ ਦੀਆਂ ਤਾਜ਼ਾ ਪੈੜਾ ਤਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਹਨ ਕਿ ਮਾਈਨਿੰਗ ਤਾਂ ਹੋਈ ਹੀ ਹੈ | ਇਸ ਸੰਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਨੂੰ ਵਾਰ-ਵਾਰ ਫੋਨ ਲਗਾਇਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਦਕਿ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਨੇ ਆਖਿਆ ਕਿ ਇਹ ਮਾਮਲਾ ਸਾਡੇ ਧਿਆਨ ਵਿਚ ਨਹੀਂ ਹੈ, ਪਰ ਅਸੀਂ ਹੁਣ ਪਤਾ ਕਰਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਹੈਰੋਇਨ ਸਣੇ ਵਿਆਕਤੀ ਕਾਬੂ ਅਗਲੀ ਖ਼ਬਰ ਮਾਨ ਸਰਕਾਰ ਵੱਡੇ ਵਾਅਦੇ ਕਰ ਕੇ ਲੋਕਾਂ ਨੂੰ ਭਰਮਾ ਰਹੀ ਹੈ-ਮੇਜਰ ਸਿੰਘ ਭੈਣੀ
Ad Position 24