22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦਾਖਾ ਪੁਲਿਸ ਵਲੋਂ ਹੈਰੋਇਨ ਸਣੇ ਵਿਆਕਤੀ ਕਾਬੂ

Ad Position 21
No active advertisement
ਅਜੀਤ ਡੈਸਕ 21-02-2026
ਮੁੱਲਾਂਪੁਰ-ਦਾਖਾ, 20 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਵਲੋਂ ਆਪਣੀ ਡਵੀਜ਼ਨ ਅਧੀਨ ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓਜ਼ ਨੂੰ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਪੂਰਾ ਮੁਸ਼ਤੈਦ ਰਹਿਣ ਦਾ ਆਦੇਸ਼ ਹੈ | ਇਸ ਕੜੀ ਤਹਿਤ ਥਾਣਾ ਦਾਖਾ ਐੱਸ.ਐੱਚ.ਓ. ਕੁਲਜਿੰਦਰ ਸਿੰਘ ਵਲੋਂ ਅਹੁਦਾ ਸੰਭਾਲਦਿਆਂ ਹੀ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੌਕਸੀ ਵਧਾ ਦਿੱਤੀ | ਥਾਣੇਦਾਰ ਇੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਪਿੰਡ ਦਾਖਾ ਨੇੜੇ ਲੰਘਦੇ ਨਿਰਮਾਣ ਅਧੀਨ ਹਾਈਵੇ ਨੇੜਿਓ ਸ਼ੱਕੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਵੇਖਦਿਆਂ ਹੀ ਵੇਖਦਿਆਂ ਸ਼ੱਕੀ ਵਿਅਕਤੀ ਨੇ ਆਪਣੀ ਜੇਬ੍ਹ 'ਚੋਂ ਕੱਢ ਇਕ ਲਿਫਾਫ਼ਾ ਵਗਾਹ ਕੇ ਮਾਰਿਆ | ਭੱਜਣ ਦੀ ਤਾਕ 'ਚ ਉਕਤ ਨੌਜਵਾਨ ਨੂੰ ਪੁਲਿਸ ਨੇ ਦਬੋਚ ਲਿਆ | ਪੁਲਿਸ ਵਲੋਂ ਸੁੱਟਿਆ ਲਿਫਾਫ਼ਾ ਚੈੱਕ ਕੀਤਾ ਤਾਂ ਉਸ ਵਿਚ ਹੈਰੋਇਨ ਪਾਈ ਗਈ | ਥਾਣੇਦਾਰ ਇੰਦਰਜੀਤ ਸਿੰਘ ਵਲੋਂ ਪੁੱਛਗਿੱਛ 'ਤੇ ਉਕਤ ਵਿਅਕਤੀ ਨੇ ਆਪਣੀ ਪਹਿਚਾਣ ਮਨੋਜ ਕੁਮਾਰ ਮੰਡੀ ਮੁੱਲਾਂਪੁਰ ਦੱਸੀ | ਨਸ਼ੇ ਸਣੇ ਕਾਬੂ ਨੌਜਵਾਨ ਨੂੰ ਪੁਲਿਸ ਆਪਣੀ ਗੱਡੀ ਵਿਚ ਬਿਠਾ ਕੇ ਥਾਣਾ ਦਾਖਾ ਲੈ ਆਈ | ਥਾਣਾ ਦਾਖਾ ਲਿਆ ਕੇ ਉਕਤ ਨੌਜਵਾਨ ਕੋਲੋਂ ਬਰਾਮਦ ਹੈਰੋਇਨ ਦਾ ਵਜ਼ਨ ਕੀਤਾ ਤਾਂ 30 ਗ੍ਰਾਮ ਪਾਈ ਗਈ | ਹੋਰ ਪੁੱਛਗਿੱਛ ਬਾਅਦ ਪੁਲਿਸ ਨੇ ਨਸ਼ੇ ਦੇ ਜੁਰਮ ਤਹਿਤ ਐੱਨ.ਡੀ.ਪੀ.ਐੱਸ ਐਕਟ ਦੀਆਂ ਧਾਰਾਵਾਂ ਹੇਠ ਮਨੋਜ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਮੈਡੀਕਲ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਸੱਤ੍ਹਾ 'ਚ ਲਿਆਓ, ਪੰਜਾਬ ਨੂੰ ਖੇਡ ਮੇਲਿਆਂ ਦੀ ਧਰਤੀ ਬਣਾ ਦਿਆਂਗੇ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ -ਸਲਤੁਜ ਦਰਿਆ 'ਚ ਲੰਘੀ ਰਾਤ ਨਾਜਾਇਜ਼ ਮਾਈਨਿੰਗ ਦਾ ਮਾਮਲਾ-<br> ਮੁੜ ਮੁੱਖ ਮੰਤਰੀ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ...
Ad Position 24