ਹੰਬੜਾਂ, 21 ਫਰਵਰੀ (ਮੇਜਰ ਹੰਬੜਾਂ)-ਸੂਬੇ ਦੀ 'ਆਪ' ਸਰਕਾਰ ਹਲਕਾ ਦਾਖਾ ਅੰਦਰ ਸੜਕਾਂ ਬਣਾਏ ਜਾਣ ਦੇ ਨਾਲ ਲੁਧਿਆਣਾ-ਹੰਬੜਾਂ-ਸਿੱਧਵਾਂ ਬੇਟ ਮੁੱਖ ਸੜਕ ਬਣਾਏ ਜਾਣ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ | ਇਹ ਪ੍ਰਗਟਾਵਾ 'ਆਪ' ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਨੇ ਲੁਧਿਆਣਾ ਤੋਂ ਹੰਬੜਾਂ ਵਾਇਆ ਸਿੱਧਵਾਂ ਬੇਟ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦੇ ਚੱਲ ਰਹੀ ਕੰਮਾਂ ਦਾ ਪਿੰਡ ਬੀਰਮੀ ਵਿਖੇ ਜਾਇਜ਼ਾ ਲੈਂਦਿਆਂ ਕੀਤਾ | ਡਾ. ਕੰਗ ਨੇ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਵਲੀਪੁਰ ਕਲਾਂ ਨੂੰ ਹੰਬੜਾਂ ਤੋਂ ਜੋੜਦੀ ਸੜਕ ਦੇ 18 ਫੁੱਟ ਬਣਾਏ ਜਾਣ ਸਮੇਤ ਹੋਰ ਬਣ ਰਹੀਆਂ ਸੜਕਾਂ ਦੇ ਕੰਮਾਂ ਨੂੰ ਮਾਰਚ ਤੱਕ ਨੇਪਰੇ ਚਾੜਿ੍ਹਆ ਜਾਵੇਗਾ | 'ਆਪ' ਦੇ ਬਲਾਕ ਪ੍ਰਧਾਨ ਨਵਤੇਜ ਸਿੰਘ ਗਿੱਲ ਈਸੇਵਾਲ ਅਤੇ ਬਲਾਕ ਪ੍ਰਧਾਨ ਬਲਵੀਰ ਸਿੰਘ ਨੇ ਕਿਹਾ ਕਿ ਡਾ. ਕੰਗ ਦੀ ਅਗਵਾਈ ਹੇਠ ਸੜਕਾਂ ਦੇ ਕੰਮ ਸ਼ੁਰੂ ਹੋਏ ਹਨ ਤੇ ਉਨ੍ਹਾਂ ਦੀ ਸਮੁੱਚੀ ਅਗਵਾਈ ਹੇਠ ਸੜਕਾਂ ਦੇ ਚੱਲ ਰਹੇ ਨਿਰਮਾਣ ਤੇ ਪਿੰਡਾਂ 'ਚ ਅਧੂਰੇ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਜਲਦੀ ਸਿਰੇ ਚਾੜਿ੍ਹਆ ਜਾਵੇਗਾ ਤੇ ਉਨ੍ਹਾਂ ਦੀ ਅਗਵਾਈ ਹੇਠ ਵੱਡੇ ਵਿਕਾਸ ਕਾਰਜ ਹੋ ਰਹੇ ਹਨ | ਇਸ ਮੌਕੇ ਬਲਾਕ ਪ੍ਰਧਾਨ ਬਲਵੀਰ ਸਿੰਘ ਵਲੀਪੁਰ ਕਲਾਂ, 'ਆਪ' ਆਗੂ ਸਰਪੰਚ ਤੇਜਪਾਲ ਸਿੰਘ ਘਮਣੇਵਾਲ, ਸਾਬਕਾ ਡੀ.ਐੱਸ.ਪੀ. ਕਰਮ ਸਿੰਘ, ਸਰਪੰਚ ਪਾਲੀ ਬੀਰਮੀ, ਭਗਵੰਤ ਸਿੰਘ ਇਟਲੀ, ਮਨਦੀਪ ਸਿੰਘ ਗਰੇਵਾਲ ਬੀਰਮੀ, ਰਵਿੰਦਰ ਸਿੰਘ ਗਿੱਲ ਫਾਗਲਾ, ਭਗਵੰਤ ਸਿੰਘ ਈਸੇਵਾਲ, ਨੰਬਰਦਾਰ ਸੁਰਿੰਦਰਪਾਲ ਸਿੰਘ ਬਸੈਮੀ, ਜਗਤਾਰ ਸਿੰਘ ਦੇਤਵਾਲ, ਸਰਪੰਚ ਸਤਵਿੰਦਰ ਸਿੰਘ ਦੇਤਵਾਲ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਭੱਠਾਧੂਹਾ, 'ਆਪ' ਆਗੂ ਪਰਮਿੰਦਰ ਸਿੰਘ, ਡਾ: ਕੁਲਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਸਲੇਮਪੁਰਾ ਸਮੇਤ ਹੋਰ 'ਆਪ' ਦੇ ਵਲੰਟੀਅਰ ਵੀ ਮੌਜੂਦ ਸਨ |