11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਵੀਂ ਵਾਰ ਕੈਨੇਡੀਅਨ ਸਾਂਸਦ ਚੁਣੇ ਟਿੰਮ ਉੱਪਲ ਪੰਜਾਬ ਫੇਰੀ ਦੌਰਾਨ ਪਿੰਡ ਧਾਲੀਆਂ ਪੁੱਜੇ

Ad Position 21
No active advertisement
ਅਜੀਤ ਡੈਸਕ 25-02-2026

ਕਿਹਾ ਨੌਜਵਾਨ ਪੀੜ੍ਹੀ ਕਾਮਯਾਬ ਹੋਣ ਲਈ ਮਿਹਨਤ ਦਾ ਰਸਤਾ ਚੁਣੇ
ਰਾਏਕੋਟ, 24 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਕੈਨੇਡਾ ਦੇ ਐਡਮਿੰਟਨ ਤੋਂ ਸਾਂਸਦ ਅਤੇ ਵਿਰੋਧੀ ਧਿਰ ਦੇ ਨੇਤਾ ਟਿੰਮ ਉੱਪਲ, ਜੋ ਆਪਣੇ ਵਤਨ ਆਏ ਹੋਏ ਹਨ, ਜੋ ਅੱਜ ਆਪਣੇ ਪਰਿਵਾਰ ਸਮੇਤ ਆਪਣੇ ਨਿੱਜੀ ਦੋਸਤ ਜਗਰੂਪ ਸਿੰਘ ਗਿੱਲ (ਭਰਾ ਸਰਪੰਚ ਅਮਰਿੰਦਰ ਸਿੰਘ ਗਿੱਲ ਧਾਲੀਆਂ) ਦੇ ਗ੍ਰਹਿ ਪਿੰਡ ਧਾਲੀਆਂ ਵਿਖੇ ਪੁੱਜੇ | ਇਸ ਮੌਕੇ ਸਾਂਸਦ ਟਿੰਮ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪੰਜਵੀਂ ਵਾਰ ਜਿੱਤਣ ਦੇ ਬਾਅਦ ਉਹ ਆਪਣੇ ਵਤਨ ਪੁੱਜੇ ਹਨ, ਜਿੱਥੇ ਉਨ੍ਹਾਂ ਦਾ ਸਕੇ-ਸਬੰਧੀਆਂ ਤੇ ਵਤਨ ਵਾਸੀਆਂ ਵਲੋਂ ਨਿੱਘਾ ਮਾਣ-ਸਨਮਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਜ ਜਗਰੂਪ ਸਿੰਘ ਗਿੱਲ ਦੇ ਘਰ ਪੁੱਜਣ 'ਤੇ ਆਖਿਆ ਕਿ ਉਨ੍ਹਾਂ ਦਾ ਇਸ ਪਰਿਵਾਰ ਨਾਲ ਬਹੁਤ ਨਿੱਜੀ ਰਿਸ਼ਤਾ ਹੈ ਕਿਉਂਕਿ ਇਹ ਪਰਿਵਾਰ ਉਨ੍ਹਾਂ ਪਾਸ ਐਡਮਿੰਟਨ (ਕੈਨੇਡਾ) ਵਿਚ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਜਗਰੂਪ ਸਿੰਘ ਗਿੱਲ ਵਾਸੀ ਧਾਲੀਆਂ ਨਾਲ ਕਾਫ਼ੀ ਆਪਸੀ ਨੇੜਤਾ ਸੰਬੰਧ ਹਨ | ਇਸ ਮੌਕੇ ਟਿੰਮ ਉੱਪਲ ਦੇ ਪਿਤਾ ਹਰੀ ਸਿੰਘ ਉੱਪਲ, ਸਰਪੰਚ ਰਾਜਵੀਰ ਕੌਰ ਧਾਲੀਆਂ, ਨੰਬਰਦਾਰ ਅਮਰਿੰਦਰ ਸਿੰਘ ਧਾਲੀਆਂ, ਜਤਿੰਦਰ ਸਿੰਘ ਧਨੋਆ, ਗੁਰਦੀਪ ਸਿੰਘ ਸਿੱਧੂ, ਹਰਮਨਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਸਕਰਨ ਸਿੰਘ ਦਿਉਲ ਵਲੋਂ 'ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ' ਪ੍ਰੋਗਰਾਮ ਤਹਿਤ ਨੁੱਕੜ ਮੀਟਿੰਗਾਂ ਅਗਲੀ ਖ਼ਬਰ ਚੌਂਕੀ ਗਿੱਦੜਵਿੰਡੀ ਵਲੋਂ 7 ਗ੍ਰਾਮ ਹੈਰੋਇਨ ਸਮੇਤ ਚਰਨਜੀਤ ਕੌਰ ਉਰਫ਼ ਮਾਣੀ ਕਾਬੂ
Ad Position 24