17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਮੱਧੇਪੁਰਾ ਦੇ ਅਧਿਕਾਰ ਖੇਤਰ ਦੀਆਂ ਸਲਤੁਜ ਦਰਿਆ ਵਿਚਲੀਆਂ ਨਾਜਾਇਜ਼ ਖੱਡਾਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ

Ad Position 21
No active advertisement
ਅਜੀਤ ਡੈਸਕ 06-03-2026
ਸਿੱਧਵਾਂ ਬੇਟ, 5 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਸੂਬਾ ਸਰਕਾਰ ਵਲੋਂ ਦਰਿਆ ਸਤਲੁਜ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਜਗਰਾਉਂ ਵਿਚਲੀਆਂ ਦਰਿਆ ਸਤਲੁਜ ਦੀਆਂ ਨਾਜਾਇਜ਼ ਖੱਡਾਂ ਵਿਚੋਂ ਰੇਤ ਮਾਫੀਏ ਵਲੋਂ ਰਾਤੋ-ਰਾਤ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਬਦਲਾਅ ਵਾਲੀ ਮਾਨ ਸਰਕਾਰ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ | ਜੇਕਰ ਜ਼ਮੀਨੀ ਪੱਧਰ 'ਤੇ ਵੇਖਿਆ ਜਾਵੇ ਤਾਂ ਇਕ ਤਰ੍ਹਾਂ ਮਾਈਨਿੰਗ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ | ਜੇਕਰ ਵੇਖਿਆ ਜਾਵੇ ਤਾਂ ਪਹਿਲਾਂ ਰੇਤ ਮਾਫੀਏ ਦੇ ਲੋਕ ਪਿੰਡ ਮੱਧੇਪੁਰਾ ਦੇ ਦਰਿਆ ਸਤਲੁਜ ਤੋਂ ਪਾਰਲੇ (ਜਲੰਧਰ) ਵਾਲੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਕਰ ਰਹੇ ਸਨ | ਪਰ ਉਸ ਜਗ੍ਹਾ ਤੋਂ ਹੁਣ ਕੰਮ ਬੰਦ ਹੋ ਗਿਆ ਹੈ ਅਤੇ ਹੋਰ ਰੇਤ ਮਾਫੀਏ ਵਲੋਂ ਜ਼ਿਲ੍ਹਾ ਲੁਧਿਆਣਾ ਵਾਲੇ ਪਾਸੇ ਅਤੇ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਦਰਿਆ ਸਤਲੁਜ 'ਤੇ ਬਣੇ ਪੁਲ ਦੇ ਛਿਪਦੇ ਵਾਲੇ ਪਾਸੇ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਧੜੱਲੇ ਨਾਲ ਮਾਈਨਿੰਗ ਕਰਕੇ ਦਰਿਆ ਸਤਲੁਜ ਨੂੰ ਖੋਖਲਾ ਕੀਤਾ ਜਾ ਰਿਹਾ ਹੈ | ਭਾਵੇਂ ਪੁਲਿਸ ਅੱਧੀ ਰਾਤ ਤੱਕ ਤਾਂ ਇਲਾਕੇ ਵਿਚ ਘੁੰਮਦੀ ਰਹਿੰਦੀ ਹੈ, ਪਰ ਜਿਉਂ ਹੀ ਪੁਲਿਸ ਦੀ ਗਸ਼ਤ ਬੰਦ ਹੋ ਜਾਂਦੀ ਹੈ ਤਾਂ ਰੇਤ ਮਾਫੀਏ ਦੇ ਲੋਕ ਚਿੱਟੇ ਰੇਤੇ ਦੇ ਕਾਲੇ ਕਾਰੋਬਾਰ ਵਿਚ ਜੁੱਟ ਜਾਂਦੇ ਹਨ | ਇਸ ਸੰਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨਾਂ ਦਾ ਇਹੀ ਆਖਣਾ ਹੁੰਦਾ ਹੈ ਕਿ ਸਾਨੂੰ ਮਾਈਨਿੰਗ ਵਿਭਾਗ ਜੋ ਵੀ ਸ਼ਿਕਾਇਤ ਕਰੇਗਾ ਤਾਂ ਉਸੇ ਅਨੁਸਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਰ ਮਾਈਨਿੰਗ ਵਿਭਾਗ ਵਾਲੇ ਇਹ ਆਖ ਕੇ ਪੱਲਾ ਛੁਡਵਾ ਲੈਂਦੇ ਹਨ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ | ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੇਤ ਮਾਫੀਆ ਇਸ ਪੁਲ ਤੋਂ ਚੜ੍ਹਦੇ ਵਾਲੇ ਪਾਸੇ ਪਿੰਡ ਅੱਕੂਵਾਲ ਵੱਲ ਨਜ਼ਦੀਕ ਬੰਨ੍ਹ ਮਾਰਕੇ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਕਿਸਾਨ ਸੁਰਜੀਤ ਸਿੰਘ ਵਲੋਂ ਮਾਣਯੋਗ ਹਾਈਕੋਰਟ ਵਿਚ ਦਰਜ ਕਰਵਾਇਆ ਸੀ ਕਿ ਰੇਤ ਮਾਫੀਏ ਵਲੋਂ ਮਾਰੇ ਬੰਨ੍ਹ ਨਾਲ ਮੇਰੀ ਜਲੰਧਰ ਜ਼ਿਲ੍ਹੇ ਵਾਲੇ ਪਾਸੇ ਦਰਿਆ ਅੰਦਰ ਪੈਂਦੀ ਮਾਮਲੀ ਜ਼ਮੀਨ ਨੂੰ ਖਤਰਾ ਹੋ ਸਕਦਾ ਹੈ | ਜਾਣਕਾਰੀ ਮਿਲੀ ਹੈ ਕਿ ਦਰਿਆ ਵਿਚ ਬੰਨ੍ਹ ਮਾਰਨ ਨੂੰ ਲੈ ਕੇ ਹਾਈਕੋਰਟ ਸਖ਼ਤ ਦੱਸੀ ਜਾਂਦੀ ਹੈ, ਪਰ ਇਸ ਦੇ ਬਾਵਜੂਦ ਵੀ ਰੇਤ ਮਾਫੀਆ ਬਿਨਾਂ ਕਿਸੇ ਰੋਕ, ਟੋਕ ਤੋਂ ਸਰਕਾਰ ਨੂੰ ਰੋਜ਼ਾਨਾ ਲੱਖਾਂ ਦਾ ਚੂਨਾ ਲਗਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮਾਲ ਅਧਿਕਾਰੀ ਪਵਨ ਕੱਕੜ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵਲੋਂ ਡਾ. ਗਰੇਵਾਲ ਮੀਡੀਆ ਸਲਾਹਕਾਰ ਨਿਯੁਕਤ
Ad Position 24