23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗ੍ਰਹਿਸਥ ਜੀਵਨ ਬਤੀਤ ਕਰਦਿਆਂ ਨਾਮ ਰੂਪੀ ਧਨ ਕਮਾਉਣਾ ਜੀਵ ਦਾ ਅਸਲੀ ਕਰਮ-ਬਾਬਾ ਜਸਦੇਵ ਸਿੰਘ ਲੋਹਟਬੱਦੀ

Ad Position 21
No active advertisement
ਅਜੀਤ ਡੈਸਕ 09-03-2026
• ਸਮਾਜ ਦੀ ਤਰੱਕੀ ਲਈ ਧੀਆਂ ਦਾ ਸਨਮਾਨ ਜ਼ਰੂਰੀ-ਜਥੇਦਾਰ ਤੁੰਗਾਹੇੜੀ
ਲੋਹਟਬੱਦੀ, 8 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਵਿਆਹ ਬੰਧਨ ਦੋ ਵੱਖੋ-ਵੱਖਰੇ ਵਿਚਾਰਾਂ ਵਾਲੇ ਪ੍ਰਾਣੀਆਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਗ੍ਰਹਿਸਥੀ ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਤੇ ਵਿਚਾਰਕ ਵਖਰੇਵਿਆਂ ਨੂੰ ਦੂਰ ਰੱਖਣ ਵਾਲੇ ਪਤੀ-ਪਤਨੀ 'ਚ ਆਪਸੀ ਪ੍ਰੇਮ ਦੀਆਂ ਗੰਢਾਂ ਹੋਰ ਵੀ ਮਜ਼ਬੂਤ ਹੁੰਦੀਆਂ ਹਨ, ਜੋ ਜੀਵਨ ਵਿਚ ਆਉਣ ਵਾਲੇ ਅਨੇਕਾਂ ਉਤਰਾਅ-ਚੜਾਅ, ਅਚਾਰ-ਵਿਹਾਰਾਂ ਨੂੰ ਪ੍ਰਪੱਕਤਾ ਨਾਲ ਨਿਭਾਉਣ ਵਿਚ ਸਹਾਈ ਹੁੰਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਰਮਲੇ ਸੰਪਰਦਾਇ ਸ੍ਰੀ ਮੁਕਸਤਰ ਸਾਹਿਬ ਵਾਲੀ ਨਾਲ ਸਬੰਧਿਤ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਅਸਥਾਨ ਦੇ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਸਰਪੰਚ ਕਰਨੈਲ ਸਿੰਘ, ਸਮਾਜ ਸੇਵੀ ਜਗਤਾਰ ਸਿੰਘ ਚੌਹਾਨ ਨਿਵਾਸ ਅਕਾਲਗੜ੍ਹ ਖੁਰਦ ਵਿਖੇ ਸ੍ਰੀ ਸਹਿਜ ਪਾਠਾਂ ਅਤੇ ਸ੍ਰੀ ਸੁਖਮਨੀ ਸਾਹਿਬ ਪਾਠਾਂ ਦੇ ਭੋਗ ਉਪਰੰਤ ਕਥਾ, ਕੀਰਤਨ ਕਰਦਿਆਂ ਨਗਰ ਨਿਵਾਸੀਆਂ, ਰਿਸ਼ਤੇਦਾਰਾਂ, ਸਨੇਹੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਸੰਤ ਲੋਹਟਬੱਦੀ ਵਾਲਿਆਂ ਨੇ ਕਿਹਾ ਕਿ ਪ੍ਰਮਾਤਮਾ ਨਾਲ ਜੁੜਨ ਲਈ ਸੰਨਿਆਸੀ ਜਾਂ ਤਿਆਗੀ ਬਣਨਾ ਜ਼ਰੂਰੀ ਨਹੀਂ, ਗ੍ਰਹਿਸਥ ਜੀਵਨ ਵਿਚ ਰਹਿ ਕੇ ਬੱਚਿਆਂ ਨੂੰ ਪਾਲਦੇ ਹੋਏ, ਸੰਸਾਰੀ ਕਿਰਤ ਕਰਦਿਆਂ ਪ੍ਰਭੂ ਦੇ ਨਾਮ ਨੂੰ ਸਿਮਰ ਕੇ ਵੀ ਪ੍ਰਮਾਤਮਾ ਦਾ ਸਾਥ ਪਾਇਆ ਜਾ ਸਕਦਾ ਹੈ, ਸੰਸਾਰ 'ਚ ਗ੍ਰਹਿਸਥ ਜੀਵਨ ਬਤੀਤ ਕਰਦਿਆਂ ਰਾਮ ਨਾਮ ਰੂਪੀ ਧਨ ਕਮਾਉਣਾ ਵੀ ਜੀਵ ਦਾ ਅਸਲੀ ਕਰਮ ਮੰਨਿਆ ਗਿਆ ਹੈ | ਦੂਜੇ ਪਾਸੇ ਸੰਤ ਬਾਬਾ ਜਸਦੇਵ ਸਿੰਘ ਜੀ ਲੋਹਟਬੱਦੀ ਵਾਲਿਆਂ ਨੇ ਇਹ ਵੀ ਕਿਹਾ ਕਿ ਧਰਮ ਕੇਵਲ ਪੂਜਾ ਪਾਠ ਕਰਨਾ, ਤੀਰਥਾਂ 'ਤੇ ਜਾਣਾ ਹੀ ਨਹੀਂ ਸਗੋਂ ਗ੍ਰਹਿਸਥ ਜੀਵਨ ਨੂੰ ਵੀ ਇਕ ਧਰਮ ਮੰਨਿਆ ਗਿਆ ਹੈ, ਜਿਸ ਨੂੰ ਸਹੀ ਤਰੀਕੇ ਨਾਲ ਨਿਭਾਅ ਕੇ ਮਨੁੱਖ ਸਮਾਜਿਕ ਪੱਖੋਂ ਸੰਪੂਰਨ ਹੁੰਦਾ ਹੈ | ਅੱਜ ਸਾਬਕਾ ਸਰਪੰਚ ਬੀਬੀ ਕੁਲਵਿੰਦਰ ਕੌਰ ਅਕਾਲਗੜ੍ਹ ਖੁਰਦ, ਸਮਾਜ ਸੇਵੀ ਗੁਰਜੀਤ ਸਿੰਘ ਅਕਾਲਗੜ੍ਹ ਦੇ ਸਪੁੱਤਰ ਅਤੇ ਗੁਰਮੀਤ ਸਿੰਘ ਦੇ ਭਤੀਜੇ ਸਤਿੰਦਰਪਾਲ ਸਿੰਘ ਦੇ ਵਿਆਹ ਸਮਾਗਮਾਂ ਦੀਆਂ ਰਸਮਾਂ ਸਮੇਂ ਹੋਏ ਕਥਾ ਕੀਰਤਨ ਸਮੇਂ ਉਚੇਚਾ ਪੁੱਜੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦਾ ਜਗਤਾਰ ਸਿੰਘ ਚੌਹਾਨ, ਜਥੇਦਾਰ ਬਹਾਦਰ ਸਿੰਘ ਤੁੰਗਾਹੇੜੀ ਵਲੋਂ ਸਨਮਾਨ ਕੀਤਾ ਗਿਆ | ਧੰਨਵਾਦੀ ਸ਼ਬਦਾਂ 'ਚ ਜਥੇਦਾਰ ਬਹਾਦਰ ਸਿੰਘ ਤੁੰਗਾਹੇੜੀ ਨੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਹੁੰਦਿਆਂ ਕਿਹਾ ਕਿ ਪਿਛਲੇ ਦਹਾਕਿਆਂ ਦੌਰਾਨ ਪੁੱਤਰ ਮੋਹ 'ਚ ਫਸੇ ਸਮਾਜ ਦੇ ਕੁਝ ਸਿਰਫਿਰੇ ਲੋਕਾਂ ਵਲੋਂ ਜੋ ਕੁੱਖ 'ਚ ਹੀ ਧੀਆਂ ਨੂੰ ਕਤਲ ਕਰਵਾਇਆ ਗਿਆ ਅੱਜ ਅਸੀਂ ਉਨ੍ਹਾਂ ਭਿਆਨਕ ਨਤੀਜਿਆਂ ਨੂੰ ਭੋਗ ਰਹੇ ਹਾਂ |
ਸੋ ਸਮਾਜ ਦੀ ਤਰੱਕੀ ਲਈ ਧੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਦੀ ਪ੍ਰਾਪਤੀ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ | ਇਸ ਮੌਕੇ ਭਾਈ ਅਵਤਾਰ ਸਿੰਘ ਮੁੱਖ ਗ੍ਰੰਥੀ, ਭਾਈ ਬਾਵਾ ਜੀ, ਕਿਸਾਨ ਆਗੂ ਬਲਦੇਵ ਸਿੰਘ, ਬਲਿਹਾਰ ਸਿੰਘ, ਜਗਤਾਰ ਸਿੰਘ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਪੱਪੂ ਕੈਨੇਡਾ, ਗੁਰਵਿੰਦਰ ਸਿੰਘ ਰਾਜਗੜ੍ਹ, ਦਰਬਾਰਾ ਸਿੰਘ ਫੌਜੀ ਜਲਵਾਣਾ, ਦੀਪਾ ਸਿੰਘ ਫੌਜੀ, ਗੁਰਸਿਮਰਤ ਸਿੰਘ ਦਾਨਗੜ੍ਹ, ਜਸਕਰਨ ਸਿੰਘ ਅਕਾਲਗੜ, ਭਾਈ ਅਵਤਾਰ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ
Ad Position 24