ਚੌਂਕੀਮਾਨ, 8 ਮਾਰਚ (ਤੇਜਿੰਦਰ ਸਿੰਘ ਚੱਢਾ)-ਸਿੱਧਵਾਂ ਖੁਰਦ ਸਬ ਡਵੀਜਨ ਦੇ ਐੱਸ.ਡੀ.ਓ. ਹਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਬੀਆਂ ਗਰਿੱਡ ਤੋਂ ਚੱਲਦੇ ਸਾਰੇ 11ਕੇ.ਵੀ ਫੀਡਰ ਅਤੇ ਪੱਬੀਆਂ ਗਰਿੱਡ ਦੀ ਜ਼ਰੂਰੀ ਮੁਰੰਮਤ ਅਤੇ ਦਰੱਖ਼ਤਾਂ ਦੀ ਛੰਗਾਈ ਲਈ ਇਸ ਫੀਡਰ ਦੀ ਬਿਜਲੀ ਸਪਲਾਈ ਬੰਦ ਰਹਿਣ ਪਿੰਡ ਚੌਂਕੀਮਾਨ, ਕੋਠੇ ਹਾਂਸ, ਪੱਬੀਆਂ, ਸੋਹੀਆਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਅੱਜ ਮਿਤੀ 9 ਮਾਰਚ 2026, ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ 5 ਵਜੇ ਤੱਕ ਪ੍ਰਭਾਵਿਤ ਰਹੇਗੀ |