19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਹਲਕੇ ਦਾਖੇ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਦੇ ਹਨ-ਸਾਬਕਾ ਸਰਪੰਚ ਕੁਲਾਰ/ਪੰਚ ਭੰਡਾਲ/ਕੁਲਾਰ/ਕਲਕੱਤੇ ਵਾਲੇ

Ad Position 21
No active advertisement
ਅਜੀਤ ਡੈਸਕ 10-03-2026
ਚੌਂਕੀਮਾਨ, 9 ਮਾਰਚ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨੇੜਲੇ ਸਾਥੀ ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ ਕਲਕੱਤੇ ਵਾਲੇ, ਪੰਚ ਕੁਲਦੀਪ ਸਿੰਘ ਭੰਡਾਲ, ਜਗਪਾਲ ਸਿੰਘ ਕੁਲਾਰ ਤੇ ਜਗਮੇਲ ਸਿੰਘ ਕਲਕੱਤੇ ਵਾਲਿਆਂ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕੇ ਦਾਖੇ ਵਿਚ ਕੀਤੇ ਵਿਕਾਸ ਕਾਰਜਾਂ ਤੋਂ ਲੋਕ ਜਾਣੂੰ ਹਨ ਤੇ ਹਲਕੇ ਦੇ ਕਰੀਬ 72 ਪਿੰਡਾਂ ਵਿਚ ਬਣਾਈਆਂ ਖੇਡ ਪਾਰਕਾਂ ਵੀ ਸਭ ਦੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਹਲਕੇ ਦਾਖੇ ਦੇ ਲੋਕਾਂ ਨੂੰ ਆਪਣਾ ਪਰਿਵਾਰਿਕ ਮੈਂਬਰ ਸਮਝਦੇ ਹਨ ਤੇ ਹਰ ਇਕ ਦੇ ਦੁੱਖ-ਸੁੱਖ ਵਿਚ ਸਰੀਕ ਹੁੰਦੇ ਹਨ | ਉਕਤ ਆਗੂਆਂ ਨੇ ਕਿਹਾ ਕਿ ਚੇਅਰਮੈਨ ਹਰਬੀਰ ਸਿੰਘ ਇਯਾਲੀ ਤੇ ਹਰਕਿੰਦਰ ਸਿੰਘ ਇਯਾਲੀ ਵੀ ਆਪਣੇ ਭਰਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਾਗੂੰ ਸਮਾਜ ਸੇਵੀ ਕੰਮਾਂ ਲਈ ਮੋਹਰੀ ਹਨ ਤੇ ਉਹ ਵੀ ਹਲਕੇ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਆਪਣੇ ਵਾਅਦੇ 'ਤੇ ਖਰੀ ਉੱਤਰੀ-ਸਰਪੰਚ ਪਾਲੀ ਡੱਲਾ ਅਗਲੀ ਖ਼ਬਰ ਅਵਤਾਰ ਸਿੰਘ ਘੁਡਾਣੀ ਕਲ੍ਹਾਂ 'ਆਪ' ਪੰਜਾਬ ਵਪਾਰ ਵਿੰਗ ਹਲਕਾ ਪਾਇਲ ਦੇ ਕੋਆਰਡੀਨੇਟਰ ਨਿਯੁਕਤ
Ad Position 24