ਗੁਰੂਸਰ ਸੁਧਾਰ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅੱਬੂਵਾਲ ਵਿਖੇ ਸ: ਮੇਜਰ ਸਿੰਘ ਧਾਲੀਵਾਲ ਸਪੁੱਤਰ ਚੰਨਣ ਸਿੰਘ ਧਾਲੀਵਾਲ ਜੋ ਅੱਜ-ਕੱਲ੍ਹ ਅਮਰੀਕਾ ਵਿਚ ਹਨ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਓਪਨ ਜਿੰਮ ਧਾਲੀਵਾਲ ਪਾਰਕ ਲਈ ਭੇਟ ਕੀਤਾ | ਪੋਤਰੇ ਰਮਨਦੀਪ ਸਿੰਘ ਤੇ ਭਰਾ ਬਲਵੀਰ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਇਕ ਵਡਮੁੱਲੀ ਦਾਤ ਹੈ ਤੇ ਸਰੀਰ ਨੂੰ ਸੰਭਾਲ ਕੇ ਰੱਖਣਾ ਹਰ ਮਨੁੱਖ ਨੂੰ ਲੋੜ ਹੈ | ਅਜੋਕੀ ਦੌੜ ਭੱਜ ਦੀ ਜ਼ਿੰਦਗੀ ਵਿਚ ਹਰ ਇਕ ਨੂੰ ਕਸਰਤ ਕਰਕੇ ਨਿਰੋਗ ਹੋਣਾ ਜ਼ਰੂਰੀ ਹੈ | ਇਸ ਵਿਲੱਖਣ ਸੇਵਾ ਲਈ ਸਾਰੇ ਨਗਰ ਨੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਸ: ਮੇਜਰ ਸਿੰਘ ਦੇ ਪੋਤਰੇ ਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਭਰਾ ਬਲਵੀਰ ਸਿੰਘ ਨੂੰ ਨਗਰ ਦੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ | ਸੇਵਾਮੁਕਤ ਪਿ੍ੰਸੀਪਲ ਸੁਖਮਿੰਦਰ ਸਿੰਘ ਧਾਲੀਵਾਲ ਨੇ ਆਪਣੇ ਗੁਆਂਢੀ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਅੱਗੇ ਤੋਂ ਵੀ ਨਗਰ ਦੀ ਭਲਾਈ ਲਈ ਯੋਗਦਾਨ ਪਾਉਂਦੇ ਰਹਿਣਗੇ | ਇਸ ਸਮਾਰੋਹ ਵਿਚ ਕੈਪਟਨ ਹਰਜੀਤ ਸਿੰਘ ਧਾਲੀਵਾਲ, ਸਰਪੰਚ ਜਸਵੀਰ ਸਿੰਘ, ਰਵਿੰਦਰ ਸਿੰਘ, ਕਮਿੱਕਰ ਸਿੰਘ (ਦੋਨੋਂ ਸਾਬਕਾ ਸਰਪੰਚ), ਨੰਬਰਦਾਰ ਜਸਵੀਰ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਲਹਿਣਾ ਸਿੰਘ, ਬਿੱਕਰ ਸਿੰਘ, ਪਰੇਮ ਸਿੰਘ, ਗੁਰਦੀਪ ਸਿੰਘ, ਇੰਜ: ਗੁਰਸਿਮਰਨਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |