ਰਾੜਾ ਸਾਹਿਬ, 12 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਇਤਿਹਾਸਿਕ ਗੁ. ਚੋਲਾ ਸਾਹਿਬ ਘੁਡਾਣੀ ਕਲ੍ਹਾਂ ਦੇ ਮੈਨੇਜਰ ਗੁਰਜੀਤ ਸਿੰਘ ਰਾਜੇਵਾਲ ਅਤੇ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ ਵੱਲੋਂ ਸੰਤ ਗੁਰਬਚਨ ਸਿੰਘ ਘੁਡਾਣੀ ਕਲ੍ਹਾਂ ਵਾਲਿਆਂ ਦੀ 27ਵੀਂ ਸਲਾਨਾਂ ਬਰਸੀ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਗੁਰਬਚਨ ਸਿੰਘ ਜੀ ਘੁਡਾਣੀ ਕਲਾਂ ਵਾਲ਼ਿਆਂ ਦੀ 27ਵੀ ਸਾਲਾਨਾ ਬਰਸੀ 14 ਮਾਰਚ 2026 ਤੋਂ 16 ਮਾਰਚ 2026 ਤੱਕ ਗੁਰਦੁਆਰਾ ਸ਼੍ਰੀ ਝਰਵਾਣਾ ਸਾਹਿਬ ਦਿੱਤੂਪੁਰ ਜੱਟਾਂ (ਪਟਿਆਲਾ) ਵਿਖੇ ਮਨਾਈ ਜਾ ਰਹੀ ਹੈ | ਜਿਸਦਾ ਪੋਸਟਰ ਰਿਲੀਜ਼ ਕਰਵਾਉਣ ਲਈ ਅੱਜ ਗੁ. ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਆਗੂ ਗੁ. ਚੋਲਾ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਇਲਾਕੇ ਅਤੇ ਨਗਰ ਘੁਡਾਣੀ ਕਲ੍ਹਾਂ ਦੀਆਂ ਸੰਗਤਾਂ ਨੂੰ ਬਰਸੀ ਸਮਾਗਮਾਂ ਵਿੱਚ ਪਹੰੁਚਣ ਦੀ ਅਪੀਲ ਕੀਤੀ | ਇਸ ਮੌਕੇ ਬਲਵਿੰਦਰ ਸਿੰਘ ਪ੍ਰਧਾਨ ਗੁ. ਪ੍ਰਬੰਧਕ ਕਮੇਟੀ ਦਿੱਤੂਪੁਰ ਜੱਟਾਂ, ਨਛੱਤਰ ਸਿੰਘ, ਇਕਬਾਲ ਸਿੰਘ, ਕਸ਼ਮੀਰ ਸਿੰਘ, ਲਖਵੀਰ ਸਿੰਘ, ਭਾਈ ਜੰਗ ਸਿੰਘ, ਹੈੱਡ ਗ੍ਰੰਥੀ ਸ਼੍ਰੀ ਚੋਲਾ ਸਾਹਿਬ ਭਾਈ ਅਮਰੀਕ ਸਿੰਘ ਤੋਂ ਇਲਾਵਾ ਪੱਤਰਕਾਰ ਜਗਤਾਰ ਸਿੰਘ ਘੁਡਾਣੀ ਕਲਾਂ ਆਦਿ ਸਨ |