ਮਲੌਦ, 12 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਕਾਰੀ ਮਿਡਲ ਸਕੂਲ ਮਾਂਗੇਵਾਲ ਵਿਖੇ ਛੇਵੀਂ ਕਲਾਸ ਵਿਚ ਨਵੇਂ ਦਾਖਲ ਹੋਏ ਚਾਰ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ | ਮੁੱਖ ਅਧਿਆਪਕ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਮਾਂਗੇਵਾਲ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਨੂੰ ਮੁੱਖ ਰੱਖਦਿਆਂ ਦੂਰੀ ਤੋਂ ਦੂਸਰੇ ਪਿੰਡ ਮਦਨੀਪੁਰ ਤੋਂ ਆਉਣ ਵਾਲੇ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਤਾਂ ਜੋ ਬੱਚੇ ਸਕੂਲ ਸਮੇਂ ਸਿਰ ਪਹੁੰਚ ਸਕਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕਾ ਨਵਦੀਪ ਕੌਰ, ਵਿਸ਼ਾਲੀ ਜੈਨ, ਹਰਵਿੰਦਰ ਸਿੰਘ, ਮਨਧੀਰ ਸਿੰਘ, ਮਨਦੀਪ ਕੌਰ, ਪਵਨਦੀਪ ਕੌਰ ਵੀ ਹਾਜ਼ਰ ਸਨ |