27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਿੰਡ ਲਲੌੜੀ ਕਲਾਂ ਵਿਚ ਬੇਖ਼ੌਫ ਚੋਰਾਂ ਵਲੋਂ 3 ਟਰਾਂਸਫ਼ਾਰਮਰ ਚੋਰੀ

Ad Position 21
No active advertisement
ਅਜੀਤ ਡੈਸਕ 13-03-2026
ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-11 ਮਾਰਚ ਦੀ ਅੱਧੀ ਰਾਤ ਨੂੰ ਚੋਰਾਂ ਨੇ ਬੇਖ਼ੌਫ ਹੋ ਕੇ ਖੇਤੀਬਾੜੀ ਵਾਲੇ ਤਿੰਨ ਟਰਾਂਸਫ਼ਾਰਮਰ ਚੋਰੀ ਕੀਤੇ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਭੰਨ ਤੋੜ ਕਰ ਕੇ ਉਨ੍ਹਾਂ ਵਿਚਲਾ ਤੇਲ ਅਤੇ ਤਾਂਬੇ ਦੀ ਤਾਰ ਲੈ ਕੇ ਫ਼ਰਾਰ ਹੋ ਗਏ | ਚੋਰ ਇੰਨੇ ਬੇਖ਼ੌਫ਼ ਸਨ ਕਿ ਸੜਕ ਉੱਪਰ ਨੇੜੇ ਨੇੜੇ ਹੀ ਤਿੰਨੇ ਟਰਾਂਸਫ਼ਾਰਮਰ ਚੋਰੀ ਕਰ ਲਏ ਗਏ | ਕਿਸਾਨ ਦਲਜੀਤ ਸਿੰਘ ਸਵੈਚ ਨੇ ਦੱਸਿਆ ਕਿ ਇਕ ਟਰਾਂਸਫ਼ਾਰਮਰ ਉਨ੍ਹਾਂ ਦਾ ਦੂਸਰਾ ਹਰਵਿੰਦਰ ਸਿੰਘ ਗਿੱਲ ਅਤੇ ਤੀਸਰਾ ਬੂਟਾ ਸਿੰਘ ਭੱਟੀ ਦੇ ਖੇਤ ਵਿਚੋਂ ਚੋਰੀ ਹੋਇਆ | ਇਸ ਸਬੰਧੀ ਦਲਜੀਤ ਸਿੰਘ ਸਵੈਚ ਅਤੇ ਨਗਰ ਨਿਵਾਸੀਆਂ ਵਲੋਂ ਸਵੇਰੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ | ਪੁਲਿਸ ਚੌਕੀ ਬਰਧਾਲਾਂ ਨੂੰ ਵੀ ਸੂਚਿਤ ਕੀਤਾ ਗਿਆ | ਦੱਸਣਯੋਗ ਹੈ ਕਿ ਬਿਜਲੀ ਦਫ਼ਤਰ ਬੀਜਾ ਵਲੋਂ ਅਤੇ ਪੁਲਿਸ ਮਹਿਕਮੇ ਵਲੋਂ ਤੇਜ਼ੀ ਨਾਲ ਕਾਰਵਾਈ ਕਰ ਕੇ ਤਿੰਨ ਟਰਾਂਸਫ਼ਾਰਮਰ ਸਬੰਧਿਤ ਕਿਸਾਨਾਂ ਨੂੰ ਨਵੇਂ ਜਾਰੀ ਕਰ ਦਿੱਤੇ ਗਏ | ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਵਲੋਂ ਪੁਲਿਸ ਨੂੰ ਲਿਖਤੀ ਕੀਤੀ ਗਈ ਕਿ ਸਬੰਧਿਤ ਚੋਰਾਂ ਨੇ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾ ਵੀ ਬਹੁਤ ਵਾਰ ਤਾਰਾਂ ਚੋਰੀ ਹੋਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਮਾਂਗੇਵਾਲ ਸਕੂਲ ਦੇ ਬੱਚਿਆਂ ਨੂੰ ਸਮੂਹ ਸਟਾਫ਼ ਨੇ ਸਾਈਕਲ ਦਿੱਤੇ ਅਗਲੀ ਖ਼ਬਰ ਅੱਜ ਦੀ ਰੈਲੀ ਸੰਬੰਧੀ ਅਕਾਲੀ ਦਲ ਦੇ ਵਰਕਰਾਂ 'ਚ ਵੱਡਾ ਉਤਸ਼ਾਹ : ਲੋਧੀਨੰਗਲ
Ad Position 24