27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅੱਜ ਦੀ ਰੈਲੀ ਸੰਬੰਧੀ ਅਕਾਲੀ ਦਲ ਦੇ ਵਰਕਰਾਂ 'ਚ ਵੱਡਾ ਉਤਸ਼ਾਹ : ਲੋਧੀਨੰਗਲ

Ad Position 21
No active advertisement
ਅਜੀਤ ਡੈਸਕ 13-03-2026
ਫਤਹਿਗੜ੍ਹ ਚੂੜੀਆਂ, 12 ਮਾਰਚ (ਅਵਤਾਰ ਸਿੰਘ ਰੰਧਾਵਾ)-ਅੱਜ 13 ਮਾਰਚ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ ਵਿਖੇ ਹੋ ਰਹੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ, ਇਕਦਮ ਵਧੀ ਗਰਮੀ ਕਾਰਨ ਅੱਜ ਥੋੜੀ ਬਰਸਾਤ ਹੋਣ ਕਰ ਕੇ ਮੌਸਮ ਰੈਲੀ ਲਈ ਸੁਹਾਵਣਾ ਬਣ ਚੁੱਕਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਰੈਲੀ ਸਬੰਧੀ ਪੰਡਾਲ, ਸਟੇਜ, ਪਾਰਕਿੰਗ ਅਤੇ ਲੰਗਰ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਂਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਲਕੇ ਵਿਚ ਨੁੱਕੜ ਮੀਟਿੰਗਾਂ ਕਰ ਕੇ ਰੈਲੀ ਵਿਚ ਆਮਦ ਲਈ ਹਲਕਾ ਵਾਸੀਆਂ ਅੱਗੇ ਅਪੀਲ ਕੀਤੀ ਹੈ, ਜਿਸ ਕਰ ਕੇ ਅੱਜ ਦੀ ਰੈਲੀ ਲਈ ਵਰਕਰਾਂ ਵਿਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਪਿਛਲੇ ਲੰਮੇ ਸਮੇਂ ਤੋਂ ਕੁਝ ਕਾਰਨਾਂ ਕਰ ਕੇ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਕੁਝ ਕੁ ਵਰਕਰ ਇਧਰ-ਉਧਰ ਹੋਏ ਸਨ, ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਸਫਲ ਬਣਾਉਣਾ ਸਬੰਧੀ ਜਜਬੇ ਨਾਲ ਸਲਾਹ ਮਸ਼ਵਰਾ ਤੇ ਸਵੇਰੇ-ਸ਼ਾਮ ਪਹੁੰਚ ਕੇ ਹਰ ਤਰ੍ਹਾਂ ਨਾਲ ਸੇਵਾ ਨਿਭਾਈ ਹੈ, ਜਿਸ ਕਰ ਕੇ ਆਸ ਕੀਤੀ ਜਾਂਦੀ ਹੈ ਕਿ ਸੋਚ ਨਾਲੋਂ ਕਿਤੇ ਜਿਆਦਾ ਰੈਲੀ ਦਾ ਭਰਵਾਂ ਇਕੱਠ ਹੋਵੇਗਾ, ਜਦ ਕਿ ਹਲਕਾ ਵਾਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਦੇ ਸੀਨੀਅਰ ਨੇਤਾਵਾਂ ਦੇ ਵਿਚਾਰ ਸੁਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਨਾਂ ਦੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ | ਇਸ ਮੌਕੇ ਹਲਕੇ ਦੇ ਸੀਨੀਅਰ ਆਗੂ ਜਥੇਦਾਰ ਅਮਰੀਕ ਸਿੰਘ ਬਾਲੇਵਾਲ, ਜਥੇ. ਸੰਤੋਖ ਸਿੰਘ ਦਮੋਦਰ, ਪੀ.ਏ. ਮਨਦੀਪ ਸਿੰਘ, ਮਲਕੀਤ ਸਿੰਘ ਰੰਧਾਵਾ, ਮਿੰਕੂ ਭਾਟੀਆ ਫਤਹਿਗੜ੍ਹ ਚੂੜੀਆਂ, ਗੁਰਵਿੰਦਰ ਸਿੰਘ ਬਾਜਵਾ ਘਾੜਕੀਆਂ, ਗੁਰਜੰਟ ਸਿੰਘ ਸ਼ਾਹ ਵੀਲਾ, ਸੈਕਟਰੀ ਭਗਵੰਤ ਸਿੰਘ ਵੀਲਾ, ਲਾਡੀ ਰੰਧਾਵਾ, ਨੰਬਰਦਾਰ ਭੁਪਿੰਦਰ ਸਿੰਘ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ ਆਜ਼ਮਪੁਰ ਐਸਜੀਪੀਸੀ, ਰਜਵੰਤ ਸਿੰਘ ਕਾਹਲੋਂ, ਸਾਬਕਾ ਸਰਪੰਚ ਹਰਜੀਤ ਸਿੰਘ ਮਲਕਵਾਲ ਬਹੁਤ ਵੱਡੀ ਗਿਣਤੀ ਵਿਚ ਸੀਨੀਅਰ ਵਰਕਰ ਅਤੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਲਲੌੜੀ ਕਲਾਂ ਵਿਚ ਬੇਖ਼ੌਫ ਚੋਰਾਂ ਵਲੋਂ 3 ਟਰਾਂਸਫ਼ਾਰਮਰ ਚੋਰੀ ਅਗਲੀ ਖ਼ਬਰ ਅਸੀਮ ਮਹਾਜਨ ਨੇ ਬਟਾਲਾ ਦਾ ਨਾਂਅ ਰੋਸ਼ਨ ਕੀਤਾ : ਨਰੇਸ਼ ਮਹਾਜਨ
Ad Position 24