21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਯਾਰਾ ਤੇਲ ਕੰਪਨੀ ਵਲੋਂ ਵਧਾਈਆਂ ਕੀਮਤਾਂ ਨਾਲ ਪੈਟਰੋਲ ਪੰਪਾਂ ਉੱਪਰ ਗਾਹਕਾਂ ਦਾ ਸਨਾਟਾ ਪਸਰਿਆ

Ad Position 21
No active advertisement
ਅਜੀਤ ਡੈਸਕ 28-03-2026
ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਮੱਧ-ਪੂਰਬ ਦੇਸ਼ਾਂ 'ਚ ਵਧੇ ਤਣਾਅ ਕਾਰਨ ਤੇਲ ਪਦਾਰਥ ਸਮੇਤ ਐੱਲ.ਪੀ.ਜੀ ਗੈਸ ਦੇ ਸੰਕਟ ਦੇ ਡਰ ਕਾਰਨ ਲੋਕਾਂ ਵਿਚ ਡੀਜ਼ਲ-ਪੈਟਰੋਲ ਜਮ੍ਹਾਂ ਕਰਨ ਦੀ ਹੋੜ੍ਹ ਲੱਗੀ ਹੋਈ ਹੈ | ਇਸੇ ਗੰਭੀਰ ਸਮੇਂ ਦੌਰਾਨ ਬੀਤੀ ਕੱਲ੍ਹ ਨਯਾਰਾ ਪੈਟਰੋਲੀਅਮ ਕੰਪਨੀ ਵੱਲੋਂ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ | ਜਿਸ ਦੇ ਮੱਦੇਨਜ਼ਰ ਅੱਜ ਸਰਦਾਰ ਹਰੀ ਸਿੰਘ ਨਲੂਆ ਚੌਂਕ ਰਾਏਕੋਟ ਨੇੜੇ ਸਥਿਤ ਨਯਾਰਾ ਪੈਟਰੋਲੀਅਮ ਪੰਪ ਉੱਪਰ ਗ੍ਰਾਹਕਾਂ ਦਾ ਸਨਾਟਾ ਪਸਰਿਆ ਦੇਖਿਆ ਗਿਆ | ਇਸ ਮੌਕੇ ਪੰਪ ਮਾਲਕ ਸਤੀਸ਼ ਅਗਰਵਾਲ ਨੇ ਦੱਸਿਆ ਕਿ ਨਯਾਰਾ ਕੰਪਨੀ ਦੇ ਪਹਿਲੇ ਪੈਟਰੋਲ ਦੇ ਰੇਟ 98.14 ਰੁਪਏ ਅਤੇ ਡੀਜ਼ਲ ਰੇਟ 87.77 ਰੁਪਏ ਸਨ ਪ੍ਰੰਤੂ ਕੱਲ੍ਹ ਕੰਪਨੀ ਵਲੋਂ ਪੈਟਰੋਲ ਦਾ ਰੇਟ 5 ਰੁਪਏ ਵਧਾ ਕੇ 103.14 ਰੁਪਏ ਅਤੇ ਡੀਜ਼ਲ ਰੇਟ 3 ਰੁਪਏ ਵਧਾ ਕੇ 90.77 ਕਰ ਦਿੱਤਾ ਗਿਆ ਹੈ | ਇਹ ਕੀਮਤਾਂ ਵਧਣ ਨਾਲ ਜਿੱਥੇ ਅੱਜ ਇਸ ਪੰਪ ਉੱਪਰ ਗ੍ਰਾਹਕਾਂ ਦੀ ਕਮੀ ਦੇਖਣ ਨੂੰ ਮਿਲੀ ਹੈ, ਉੱਥੇ ਹੀ ਲੋਕ ਨਯਾਰਾ ਤੋਂ ਤੇਲ ਪਵਾਉਣ ਦੀ ਬਜਾਏ ਹੋਰਨਾਂ ਪੈਟਰੋਲ ਪੰਪ 'ਤੇ ਜਾਂਦੇ ਦੇਖਣ ਨੂੰ ਮਿਲੇ | ਪੰਪ ਮਾਲਕ ਨੇ ਦੱਸਿਆ ਕਿ ਉਨ੍ਹਾਂ ਕੋਲ ਡੀਜ਼ਲ ਲਈ 40 ਹਜ਼ਾਰ ਲੀਟਰ ਅਤੇ ਪੈਟਰੋਲ ਲਈ 20 ਹਜ਼ਾਰ ਲੀਟਰ ਕਪੈਸਿਟੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਉਨ੍ਹਾਂ ਕੋਲ ਡੀਜ਼ਲ ਦਾ ਸਟਾਕ 1500 ਲੀਟਰ ਅਤੇ ਪੈਟਰੋਲ ਦਾ 1000 ਲੀਟਰ ਸਟਾੱਕ ਬਚਿਆ ਹੈ | ਇਸ ਲਈ ਮੋਟਰਸਾਈਕਲ-ਸਕੂਟਰ ਨੂੰ ਸਿਰਫ਼ 200 ਰੁਪਏ ਤੱਕ ਦਾ ਪੈਟਰੋਲ ਪਾਇਆ ਜਾਂਦਾ ਹੈ, ਜਦਕਿ ਗੱਡੀਆਂ ਵਿੱਚ ਡੀਜ਼ਲ ਸਿਰਫ਼ 500 ਰੁਪਏ ਤੱਕ ਹੀ ਪਾਇਆ ਜਾਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਡੀਜ਼ਲ-ਪੈਟਰੋਲ ਬੋਤਲਾਂ ਤੇ ਕੈਨੀਆਂ ਵਿੱਚ ਨਹੀਂ ਪਾਇਆ ਜਾਂਦਾ, ਜਦੋਂ ਤੱਕ ਹਾਲਾਤ ਇੱਦਾ ਦੇ ਰਹਿਣਗੇ ਤਦ ਤੱਕ ਇਹ ਨਿਯਮ ਲਾਗੂ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਇਕਜੋਤ ਨਿਵਾਸ ਜਗਰਾਉਂ ਵਿਖੇ ਤਿੰਨ ਰੋਜ਼ਾ ਸਮਾਗਮ... ਅਗਲੀ ਖ਼ਬਰ ਕੀਮਤੀ ਲਾਲ ਬਵੇਜਾ ਦੇ ਛੋਟੇ ਭਰਾ ਮਦਨ ਲਾਲ ਬਵੇਜਾ ਦੇ ਨਮਿਤ ਪਾਠ ਦਾ ਭੋਗ 29 ਨੂੰ
Ad Position 24