21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਸਬਾ ਸਿੱਧਵਾਂ ਬੇਟ ਦੇ ਇਕ ਠੇਕੇ ਦੀ ਹੋਈ ਭੰਨ-ਤੋੜ ਦਾ ਮਾਮਲਾ ਥਾਣਾ ਸਿੱਧਵਾਂ ਬੇਟ ਵਿਖੇ ਪੁੱਜਾ

Ad Position 21
No active advertisement
ਅਜੀਤ ਡੈਸਕ 28-03-2026
• ਠੇਕੇ ਦੇ ਇੰਚਾਰਜ ਪਿੱਪਲ ਸਿੰਘ ਨੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ
ਸਿੱਧਵਾਂ ਬੇਟ, 27 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਸਥਾਨਕ ਕਸਬੇ ਵਿਚ ਹੰਬੜਾਂ-ਲੁਧਿਆਣਾ ਸੜਕ 'ਤੇ ਅਤੇ ਕਿਸ਼ਨਪੁਰਾ ਚੌਕ ਨਜ਼ਦੀਕ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਪੁੱਜੇ ਕੁਝ ਲੋਕਾਂ ਵਲੋਂ ਠੇਕੇ ਦੀ ਭੰਨਤੋੜ ਕਰਨ ਦਾ ਮਾਮਲਾ ਥਾਣਾ ਸਿੱਧਵਾਂ ਬੇਟ ਵਿਖੇ ਪੁੱਜ ਗਿਆ ਹੈ | ਉਕਤ ਠੇਕੇ ਦੇ ਇੰਚਾਰਜ ਪਿੱਪਲ ਸਿੰਘ ਫਿਰੋਜ਼ਪੁਰ ਹਾਲ ਵਾਸੀ ਸਿੱਧਵਾਂ ਬੇਟ ਨੇ ਥਾਣਾ ਮੁਖੀ ਨੂੰ ਲਿਖੇ ਪੱਤਰ ਵਿਚ ਆਖਿਆ ਕਿ ਲੰਘੀ ਰਾਤ ਕੁਝ ਹੁੱਲੜਬਾਜ਼ ਠੇਕੇ ਦੇ ਸਾਹਮਣੇ ਮੋਟਰਸਾਈਕਲਾਂ 'ਤੇ ਪੁੱਜੇ | ਮੈਂ ਉਸ ਸਮੇਂ ਬੇਟ ਇਲਾਕੇ ਵਿਚ ਗਿਆ ਹੋਇਆ ਸੀ | ਸਾਡੇ ਕਰਿੰਦੇ ਅਮਿਤ ਨੇ ਮੈਨੂੰ ਫ਼ੋਨ ਕੀਤਾ ਕਿ ਆਏ ਹੋਏ ਲੋਕਾਂ ਵਿਚੋਂ ਮੈਂ ਕਿ੍ਸਨ ਨਾਂਅ ਦੇ ਵਿਅਕਤੀ ਨੂੰ ਜਾਣਦਾ ਸੀ | ਉਨ੍ਹਾਂ ਨੇ ਮੇਰੇ ਕੋਲੋਂ ਮੋਬਾਇਲ ਚਾਰਜ ਦੀ ਮੰਗ ਕੀਤੀ ਪਰ ਜਦੋਂ ਮੈਂ ਮੋਬਾਇਲ ਚਾਰਜ ਨਾ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਹ ਇਕਦਮ ਤੈਸ਼ ਵਿਚ ਆ ਗਏ ਅਤੇ ਪੱਥਰਾਂ ਨਾਲ ਠੇਕੇ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਪਿੱਪਲ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਵੀ ਕਈ ਵਾਰ ਠੇਕੇ ਦੇ ਸਾਹਮਣੇ ਤੋਂ ਲੰਘੇ | ਇਸ ਉਪਰੰਤ ਅਸੀਂ ਇਕ ਸ਼ਖ਼ਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਹੈ | ਠੇਕਾ ਇੰਚਾਰਜ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਹੁੱਲੜਬਾਜਾਂ ਵਲੋਂ ਠੇਕੇ ਦੀ ਭੰਨਤੋੜ ਕਰਦਿਆਂ ਦੀ ਵੀਡੀਓ ਵੀ ਬੜੀ ਤੇਜ਼ੀ ਨਾਲ ਸ਼ੋਸਲ ਮੀਡੀਏ 'ਤੇ ਫੈਲ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਸੰਧੂ ਨੂੰ ਸਦਮਾ, ਛੋਟੀ ਭੈਣ ਦਾ ਦਿਹਾਂਤ ਅਗਲੀ ਖ਼ਬਰ 'ਸਿਟੀ ਸੀਲਿੰਗ' ਮੁਹਿੰਮ ਤਹਿਤ ਡੀ. ਐੱਸ. ਪੀ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਰਾਏਕੋਟ 'ਚ 7 ਥਾਵਾਂ ਉੱਪਰ ਜ਼ਬਰਦਸਤ ਨਾਕ...
Ad Position 24