21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਿੱਧਵਾਂ ਕਾਲਜ ਵਲੋਂ ਜੈਸਲਮੇਰ ਅਤੇ ਜੋਧਪੁਰ ਦਾ ਤਿੰਨ ਰੋੋਜ਼ਾ ਵਿੱਦਿਅਕ ਟੂਰ ਗਿਆ

Ad Position 21
No active advertisement
ਅਜੀਤ ਡੈਸਕ 29-03-2026
ਚੌਂਕੀਮਾਨ, 28 ਮਾਰਚ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਮਾਣਮੱਤੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਰਹਿਨੁਮਾਈ ਹੇਠ ਟੂਰ ਕਮੇਟੀ ਵਲੋਂ ਤਿੰਨ ਰੋਜ਼ਾ ਵਿੱਦਿਅਕ ਟੂਰ ਇਤਿਹਾਸਕ ਸਥਾਨ ਜੈਸਲਮੇਰ ਅਤੇ ਜੋਧਪੁਰ ਲਿਜਾਇਆ ਗਿਆ | ਇਸ ਤਿੰਨ ਰੋਜ਼ਾ ਸੈਰ ਸਪਾਟੇ ਵਿਚ ਵਿਦਿਆਰਥਣਾਂ ਨੇ ਜੈਸਲਮੇਰ ਦੇ ਕਿਲ੍ਹੇ ਦਾ ਦੌਰਾ ਕੀਤਾ, ਜਿਸ ਨੂੰ ਸੁਨਹਿਰੀ ਕਿਲਾ ਵੀ ਕਿਹਾ ਜਾਂਦਾ ਹੈ | ਇਹ ਕਿਲਾ ਆਪਣੇ ਪੀਲੇ ਰੇਤਲੇ ਪੱਥਰ ਅਤੇ ਰਾਜਸਥਾਨ ਦੇ ਅਮੀਰ ਇਤਿਹਾਸ ਦੀ ਗਵਾਹੀ ਭਰਦਾ ਹੈ | ਸੈਰ ਸਪਾਟੇ ਦਾ ਸਭ ਤੋਂ ਰੋਮਾਂਚਿਕ ਪਲ ਮਾਰੂਥਲ ਦੇ ਰੇਤਲੇ ਇਲਾਕੇ ਵਿਚ ਟੈਂਟਾਂ ਵਿਚ ਰੈਣ-ਬਸੇਰਾ, ਜੀਪ ਦੀ ਸਵਾਰੀ ਅਤੇ ਰੇਤ ਦੇ ਟਿਬਿੱਆਂ ਤੇ ਊਠ ਦੀ ਸਵਾਰੀ ਆਦਿ ਸ਼ਾਮਿਲ ਸੀ | ਵਿਦਿਆਰਥਣਾਂ ਲਈ ਊਠਾਂ ਤੇ ਸਵਾਰੀ ਕਰਨਾ ਤੇ ਮਾਰੂਥਲ ਦੇ ਰੇਤੀਲੇ ਟਿੱਬਿਆਂ ਨੂੰ ਦੇਖਣਾ ਵਿਲੱਖਣ ਤੇ ਮਜ਼ੇਦਾਰ ਅਨੁਭਵ ਸੀ | ਉਸ ਤੋਂ ਬਾਅਦ ਗਦੀਸਰ ਅਤੇ ਕੈਲਾਨਾ ਝੀਲ ਵੀ ਲਿਜਾਇਆ ਗਿਆ | ਜਿੱਥੇ ਵਿਦਿਆਰਥਣਾਂ ਨੇ ਕੁਦਰਤੀ-ਸ਼ਾਂਤ ਵਾਤਾਵਰਣ ਅਤੇ ਸੁੰਦਰ ਦਿ੍ਸ਼ਾਂ ਦਾ ਅਨੰਦ ਮਾਣਿਆ | ਅਗਲੇ ਦਿਨ ਜੋਧਪੁਰ ਦੀ ਯਾਤਰਾ ਕੀਤੀ ਅਤੇ ਭਾਰਤ ਦੇ ਸਭ ਤੋਂ ਵੱਡੇ ਕਿਲਿਆਂ ਵਿਚੋਂ ਇਕ ਮੇਹਰਾਨਗੜ੍ਹ ਕਿਲੇ ਦਾ ਦੌਰਾ ਕੀਤਾ | ਉੱਥੇ ਇਤਿਹਾਸਕ ਅਤੇ ਸੱਭਿਆਚਾਰਕ ਸ਼ਾਨਦਾਰ ਕਲਾਕਿ੍ਤੀਆਂ ਸ਼ਾਮਿਲ ਸਨ | ਰਾਜਸਥਾਨ ਦੀ ਵਿਰਾਸਤ ਅਤੇ ਜਾਣਕਾਰੀ ਪ੍ਰਦਾਨ ਕਰਨ ਦੇ ਮੰਤਵ ਲਈ ਵਿਦਿਆਰਥਣਾਂ ਨੂੰ ਸਦਰ ਮਾਰਕੀਟ ਦਾ ਦੌਰਾ ਕਰਵਾਇਆ ਗਿਆ | ਸੰਸਥਾ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ, ਉੱਥੇ ਉਹਨਾਂ ਨੂੰ ਆਪਣੀ ਸੰਸਕਿ੍ਤੀ ਅਤੇ ਇਤਿਹਾਸ ਨਾਲ ਜੋੜਦੇ ਹੋਏ ਵਿਵਹਾਰਿਕ ਅਤੇ ਨਿੱਜੀ ਤਜਰਬਿਆਂ ਰਾਹੀ ਬੌਧਿਕ ਅਤੇ ਮਾਨਸਿਕ ਵਿਕਾਸ ਵਿਚ ਸਹਾਇਕ ਸਿੱਧ ਹੁੰਦੇ ਹਨ | ਉਨ•ਾਂ ਨੇ ਕਾਲਜ ਟੂਰ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਭਵਿੱਖ ਵਿਚ ਅਜਿਹੇ ਹੋਰ ਟੂਰ ਆਯੋਯਿਤ ਕੀਤੇ ਜਾਣਗੇ, ਜਿਸ ਨਾਲ ਵਿਦਿਆਰਥਣਾਂ ਦਾ ਆਤਮ-ਵਿਸ਼ਵਾਸ ਵਧੇਗਾ | ਇਸ ਤਿੰਨ ਰੋਜ਼ਾ ਵਿੱਦਿਅਕ ਟੂਰ ਵਿਚ 98 ਵਿਦਿਆਰਥਣਾਂ ਨਾਲ ਇੰਚਾਰਜ ਡਾ. ਇੰਦਰਜੀਤ ਕੌਰ, ਪ੍ਰੋ: ਅਸ਼ਵਨੀ ਜੈਨ, ਪ੍ਰੋ: ਆਸ਼ੀਸ ਕੁਮਾਰ, ਪ੍ਰੋ: ਅਵਨੀਤ ਕੌਰ ਅਤੇ ਪ੍ਰੋ: ਤੀਰਥ ਕੌਰ ਸ਼ਾਮਿਲ ਸਨ | ਇਸ ਟੂਰ ਦਾ ਵਿਦਿਆਰਥਣਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਕੈਮਰਿਆਂ ਦੇ ਰਾਹੀਂ ਉਨਾਂ ਖੁਸ਼ੀ ਦੇ ਪਲਾਂ ਨੂੰ ਕੈਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੀ. ਐੱਚ. ਜੀ. ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਸਿੱਧਵਾਂ ਖੁਰਦ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ 260 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24