ਚੌਂਕੀਮਾਨ, 28 ਮਾਰਚ (ਤੇਜਿੰਦਰ ਸਿੰਘ ਚੱਢਾ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਲਾਨਾ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਬਲਾਕ ਸਿੱਖਿਆ ਅਫ਼ਸਰ ਸੁਧਾਰ ਮਨਜੀਤ ਸਿੰਘ ਗਰੇਵਾਲ ਅਤੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ | ਪਾਠ ਦੇ ਭੋਗ ਉਪਰੰਤ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਧਿਆਪਕ ਦੀਪਕ ਰਾਏ ਵਲੋਂ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਇਸ ਸੈਸ਼ਨ ਦੀ ਪ੍ਰਗਤੀ ਰਿਪੋਰਟ ਸਾਰਿਆਂ ਨਾਲ ਸਾਂਝੀ ਕੀਤੀ | ਇਸ ਉਪਰੰਤ ਐੱਫ.ਐੱਲ.ਐੱਨ ਮੇਲੇ ਨਾਲ ਸੰਬੰਧਿਤ ਗਤੀਵਿਧੀਆਂ ਕੀਤੀਆਂ ਗਈਆਂ | ਜਿਸ ਵਿਚ ਮਾਪਿਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਖੇਡ ਵਿਧੀ ਰਾਹੀਂ ਬੜੇ ਹੀ ਰੌਚਕ ਢੰਗ ਦੇ ਨਾਲ ਨਵੀਆਂ ਤਕਨੀਕਾਂ ਦੇ ਨਾਲ ਕਿਸ ਤਰ੍ਹਾਂ ਸਕੂਲ ਵਿਚ ਪੜ੍ਹਾਇਆ ਜਾਂਦਾ ਹੈ | ਮਾਪਿਆਂ ਨੇ ਬੜੇ ਹੀ ਉਤਸ਼ਾਹ ਨਾਲ ਸਭ ਕੁਝ ਦੇਖਿਆ, ਸਮਝਿਆ | ਇਸ ਉਪਰੰਤ ਪੇਰੈਂਟਸ ਵਰਕਸ਼ਾਪ ਤਹਿਤ ਆਏ ਹੋਏ ਮਾਪਿਆਂ ਨੂੰ 'ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਇਸ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਨੂੰ 'ਸਕੂਲ ਆਫ ਹੈਪੀਨੈੱਸ' ਦੇ ਤੌਰ 'ਤੇ ਵਿਕਸਿਤ ਕੀਤੇ ਜਾਣ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਵਲੋਂ ਮੁੱਖ ਮਹਿਮਾਨਾਂ ਦੇ ਨਾਲ ਮਿਲ ਕੇ ਪ੍ਰੀ-ਪ੍ਰਾਇਮਰੀ ਦੀ ਗ੍ਰੈਜੂਏਸ਼ਨ ਸੈਰਮਨੀ ਵਿਚ ਬੱਚਿਆਂ ਨੂੰ ਟਰਾਫ਼ੀਆਂ ਵੰਡੀਆਂ ਗਈਆਂ ਅਤੇ ਗ੍ਰੈਜੂਏਸ਼ਨ ਡਿਗਰੀਆਂ ਦੀ ਵੰਡ ਕੀਤੀ ਗਈ | ਇਸ ਤੋਂ ਬਾਅਦ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪਹਿਲੀਆਂ ਪੰਜ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਵੰਡੀਆਂ ਗਈਆਂ ਅਤੇ ਹਰ ਜਮਾਤ ਵਿੱਚੋਂ ਪੰਜ ਬੱਚਿਆਂ ਨੂੰ ਐਵਾਰਡ ਆਫ ਐਪਰੀਸੀਏਸ਼ਨ ਭੇਟ ਕੀਤੇ ਗਏ | ਪੰਜਵੀਂ ਜਮਾਤ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀ ਪ੍ਰਭਜੋਤ ਸਿੰਘ ਮੱਟੂ ਨੂੰ ਇਕ ਗੁਪਤ ਦਾਨੀ ਸੱਜਣ ਵਲੋਂ ਇਕ ਸਾਈਕਲ ਭੇਟ ਕੀਤਾ ਗਿਆ | ਐੱਫ.ਐੱਲ.ਐੱਨ ਮੇਲੇ ਵਿਚ ਭਾਗ ਲੈਣ ਵਾਲੇ ਮਾਪਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ | ਪਿਛਲੇ ਵਿੱਦਿਅਕ ਸੈਸ਼ਨ ਦੌਰਾਨ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵਿੱਚ ਭਾਗ ਲੈਣ ਵਾਲੇ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ | ਪਿਛਲੇ ਵਿੱਦਿਅਕ ਸਾਲ ਦੌਰਾਨ ਸਕੂਲ ਦੇ ਵੱਖ-ਵੱਖ ਕੰਮਾਂ ਵਿਚ ਸਹਿਯੋਗ ਕਰਨ ਵਾਲੇ ਦਾਨੀ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਗਰੇਵਾਲ ਅਤੇ ਹੋਰ ਬੁਲਾਰਿਆਂ ਵੱਲੋਂ ਸਮਾਗਮ ਦੇ ਸਬੰਧ ਵਿਚ ਵੱਡਮੁੱਲੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਇਹ ਸਕੂਲ ਇਲਾਕੇ ਦਾ ਹੀ ਨਹੀਂ ਪੂਰੇ ਜ਼ਿਲ੍ਹੇ ਦਾ ਮੋਹਰੀ ਸਕੂਲ ਹੈ ਸੋ ਇਲਾਕੇ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਅਤੇ ਆਪਣੇ ਬੱਚਿਆਂ ਦਾ ਭਵਿੱਖ ਉਜਲ ਬਣਾਉਣ | ਇਸ ਸਮੇਂ ਬਰਿੰਦਰਪਾਲ ਸਿੰਘ ਸੈਂਟਰ ਹੈੱਡ ਟੀਚਰ, ਸਕੂਲ ਮੈਨੇਜਮੈਂਟ ਕਮੇਟੀ ਚੈਅਰਪਰਸਨ ਮਨਪ੍ਰੀਤ ਕੌਰ, ਅਮਰੀਕ ਸਿੰਘ ਤਲਵੰਡੀ ਨੈਸ਼ਨਲ ਅਵਾਰਡੀ, ਅਜਮੇਲ ਸਿੰਘ ਮੋਹੀ ਸਟੇਟ ਅਵਾਰਡੀ, ਪਰਮਜੀਤ ਸਿੰਘ ਸਿੱਧੂ ਪੰਡੋਰੀ, ਧਰਮਜੀਤ ਸਿੰਘ ਸਿੱਧੂ, ਦਰਸ਼ਨ ਸਿੰਘ ਪੰਚ, ਸੁਰਿੰਦਰ ਸਿੰਘ ਰਾਏ, ਜਤਿੰਦਰ ਸਿੰਘ ਬੈਂਕ ਮੈਨੇਜਰ, ਡਾ. ਪ੍ਰਵੀਨ ਕੌਰ, ਸੁਰਿੰਦਰ ਪਾਲ ਕੌਰ ਸਿੱਧੂ, ਬਿਕਰਮਜੀਤ ਸਿੰਘ ਟਿਵਾਣਾ, ਸਤਪਾਲ ਸਿੰਘ ਸਾਬਕਾ ਸਰਪੰਚ, ਮਾ. ਮਨਮੋਹਣ ਸਿੰਘ, ਮਾ. ਹਰਚਰਨ ਸਿੰਘ, ਪਿ੍ਤਪਾਲ ਸਿੰਘ ਸਿੱਧੂ, ਇਕਬਾਲ ਕੌਰ, ਵਿਜੇ ਕੁਮਾਰ, ਧਨਰਾਜ ਸਿੰਘ ਸਿੱਧੂ, ਬਾਬਾ ਅਜੀਤ ਸਿੰਘ ਮੈਡਮ ਜਗਦੇਵ ਕੌਰ, ਮੈਡਮ ਹਰਬੰਸ ਕੌਰ, ਰਣਜੀਤ ਸਿੰਘ ਸੁਧਾਰ, ਹਰਪ੍ਰੀਤ ਸਿੰਘ ਭੋਲਾ, ਗੁਰਮੇਲ ਸਿੰਘ ਸਿੱਧੂ, ਸਰਬਜੀਤ ਕੌਰ ਪੰਚ, ਬਲਵਿੰਦਰ ਸਿੰਘ, ਚਰਨਜੀਤ ਰਾਣੀ ਪੰਚ, ਅਮਨਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਪੰਚ, ਸਤਪਾਲ ਸ਼ਰਮਾ, ਮੈਡਮ ਨੀਰਜਾ, ਕਰਮਜੀਤ ਸਿੰਘ ਪੰਚ, ਪਰਮਿੰਦਰ ਸਿੰਘ ਸਿੱਧੂ, ਸਰਬਜੀਤ ਕੌਰ ਪੰਚ, ਸਤਨਾਮ ਸਿੰਘ ਅਸਿਸਟੈਂਟ ਡਾਇਰੈਕਟਰ, ਡਾ. ਅਮਨਦੀਪ ਕੌਰ, ਹਰਜਿੰਦਰ ਕੌਰ ਸੇਖੋਂ, ਲੈਕਚਰਾਰ ਕਰਮਜੀਤ ਸਿੰਘ, ਮੈਡਮ ਨਵਕਿਰਨ ਕੌਰ, ਸਰਬਜੀਤ ਕੌਰ, ਮਾ. ਜਗਦੀਪ ਸਿੰਘ, ਇੰਦਰਜੀਤ ਕੌਰ, ਬਲਜੀਤ ਕੌਰ, ਗੁਰਦੀਪ ਕੌਰ, ਮਨਪ੍ਰੀਤ ਕੌਰ, ਰਾਜੀ, ਮਨਜੀਤ ਕੌਰ, ਅਮਰਜੀਤ ਕੌਰ, ਮੈਡਮ ਸੁਖਜੀਤ ਕੌਰ ਕੋਆਰਡੀਨੇਟਰ, ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਪੇ ਵਿਦਿਆਰਥੀ ਅਤੇ ਪਿੰਡ ਨਿਵਾਸੀ ਸ਼ਾਮਿਲ ਹੋਏ |