21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਸਕੂਲ ਮੁੱਲਾਂਪੁਰ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਸਮਾਰਟ ਐੱਲ. ਈ. ਡੀ. ਦਾ ਕੌਂਸਲਰ ਬੱਸਣ ਨੇ ਪਰਦਾ ਹਟਾਇਆ

Ad Position 21
No active advertisement
ਅਜੀਤ ਡੈਸਕ 29-03-2026
ਮੁੱਲਾਂਪੁਰ-ਦਾਖਾ, 28 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਿੱਖਿਆ ਕ੍ਰਾਂਤੀ ਮੈਗਾ ਮਾਪੇ-ਅਧਿਆਪਕ ਮਿਲਣੀ ਸਮੇਂ ਸ਼ਹੀਦ ਬਲਵਿੰਦਰ ਸਿੰਘ ਹਾਈ ਸਕੂਲ ਪਿੰਡ ਮੁੱਲਾਂਪੁਰ ਵਿਖੇ ਸਕੂਲ ਮੁਖੀ ਗੁਨਜੀਤ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਸਮਾਰੋਹ 'ਚ ਕੌਂਸਲਰ ਬਲਵਿੰਦਰ ਸਿੰਘ ਬੱਸਣ ਨੇ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਦਿਆਰਥੀਆਂ ਦੀ ਬਿਹਤਰੀ ਲਈ ਸਿੱਖਿਆ ਕ੍ਰਾਂਤੀ ਬਾਰੇ ਬੋਲਦਿਆਂ ਕੌਂਸਲਰ ਬੱਸਣ ਨੇ ਕਿਹਾ ਕਿ ਹਰ ਸਕੂਲ 'ਚ ਸਮਾਰਟ ਐੱਲ.ਈ.ਡੀ ਹੋਣ ਨਾਲ ਪੜ੍ਹਾਈ ਦਾ ਮਿਆਰ ਵਧਿਆ | ਰਾਜ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਕੇ ਸਰਕਾਰ ਨੇ ਸਮਾਰਟ ਕਲਾਸ ਰੂਮ, ਲੈਬਾਰਟਰੀਆਂ, ਲਾਈਬ੍ਰੇਰੀਆਂ ਸਿੱਖਿਆ ਕ੍ਰਾਂਤੀ ਦਾ ਮੀਲ ਪੱਥਰ ਹੈ | ਬਲਵਿੰਦਰ ਸਿੰਘ ਬੱਸਣ ਕਿਹਾ ਕਿ ਪੰਜਾਬ ਨੂੰ ਰਾਸ਼ਟਰੀ ਸਿੱਖਿਆ ਦਰਜਾਬੰਦੀ ਵਿਚ ਸਿਖਰ 'ਤੇ ਲਿਜਾਣਾ 'ਆਪ' ਪਾਰਟੀ ਦੀ ਵੱਡੀ ਪ੍ਰਾਪਤੀ ਹੈ | ਸਕੂਲ ਹੈੱਡ ਮਿਸਟ੍ਰੈੱਸ ਗੁਨਜੀਤ ਕੌਰ ਸੇਖੋਂ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਸਮਾਰੋਹ 'ਚ ਪਹੁੰਚੇ ਪਤਵੰਤਿਆ ਦਾ ਧੰਨਵਾਦ ਕੀਤਾ | ਪੰਚ ਬੂਟਾ ਸਿੰਘ ਧਨੋਆ, ਪੰਚ ਜਸਵੀਰ ਸਿੰਘ, ਤੇਜਾ ਸਿੰਘ, ਜਸਪ੍ਰੀਤ ਸਿੰਘ ਜੱਸੀ, ਜਗਸੀਰ ਸਿੰਘ, ਮਾਸਟਰ ਜਸਦੇਵ ਸਿੰਘ, ਅਮਨਦੀਪ ਸਿੰਘ ਚੀਮਾਂ, ਅਮਨਦੀਪ ਸਿੰਘ, ਰਤਨਜੀਤ ਕੌਰ, ਮਨਦੀਪ ਕੌਰ, ਗੁਰਜੀਤ ਕੌਰ, ਸਤਿੰਦਰ ਕੌਰ, ਸਿਮਰਜੀਤ ਕੌਰ, ਹੋਰ ਸਕੂਲ ਸਟਾਫ ਵਲੋਂ ਸਮਾਰੋਹ ਦੇ ਮੁੱਖ ਮਹਿਮਾਨ ਕੌਂਸਲਰ ਬਲਵਿੰਦਰ ਸਿੰਘ ਬੱਸਣ ਨਾਲ ਰਲ ਕੇ ਸਮਾਰਟ ਸਿੱਖਿਆ ਐੱਲ.ਈ.ਡੀ ਦਾ ਪਰਦਾ ਉਠਾਇਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਚਮਿੰਡਾ ਵਿਖੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24