04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੂਬੇ ਦੇ ਬੁਨਿਆਦੀ ਢਾਂਚੇ ਤੇ ਵਿਕਾਸ ਦੀ ਥਾਂ 'ਆਪ' ਪਾਰਟੀ ਦਾ ਇਸ਼ਤਿਹਾਰਬਾਜ਼ੀ 'ਤੇ ਜ਼ੋਰ-ਦਿਓਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਮੁੱਲਾਂਪੁਰ-ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਲੱਗ-ਥਲੱਗ ਹੁੰਦੇ ਜਾ ਰਹੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮਰਜ਼ੀ ਬਿਨਾਂ ਕੋਈ ਵੀ ਨੇਤਾ ਰਾਜ ਸਭਾ, ਪੰਜਾਬ ਵਿਧਾਨ ਸਭਾ ਜਾਂ ਦਿੱਲੀ ਵਿਧਾਨ ਸਭਾ 'ਚ ਬੋਲ ਨਹੀਂ ਸਕਦਾ, ਜੋ ਬੋਲੇ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ, ਅਜਿਹੇ ਕਾਰਨ ਆਗਾਮੀ ਚੋਣ ਤੋਂ ਪਹਿਲਾਂ 'ਆਪ' ਪਾਰਟੀ 'ਚ ਖਿੱਚਤਾਣ ਹੋਣਾ ਕੁਦਰਤੀ ਹੈ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨੇ 'ਆਪ' ਪਾਰਟੀ 'ਤੇ ਤੰਜ਼ ਕੱਸਦਿਆਂ ਕੀਤਾ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪਿਛਲੇ ਚਾਰ ਵਰਿ੍ਹਆਂ ਤੋਂ ਪੰਜਾਬ 'ਚ ਸੱਤ੍ਹਾਧਾਰੀ ਸਰਕਾਰ ਨੇ ਨਾਗਰਿਕ ਸੁਧਾਰਾਂ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਵਿਕਾਸ ਬਾਰੇ ਇਸ਼ਤਿਹਾਰਬਾਜ਼ੀ ਜ਼ਰੂਰ ਕਰਵਾਈ, ਪਰ ਗਰਾਊਾਡ 'ਤੇ ਕੁਝ ਵੀ ਨਹੀਂ | ਉਨ੍ਹਾਂ ਕਿਹਾ ਕਿ ਹਲਕਾ ਦਾਖਾ 'ਚ 20 ਵਰ੍ਹੇ ਪਹਿਲਾਂ ਪੱਕੇ ਹੋਏ ਰਸਤਿਆਂ 'ਤੇ ਮੁੜ ਫੁੱਟੀ ਕੌਡੀ ਨਹੀਂ ਲੱਗੀ, ਜਿਸ ਨੂੰ ਮੇਰੇ ਵਲੋਂ ਖੁਦ ਲੁੱਕ-ਬਜਰੀ ਨਾਲ ਤਿਆਰ ਕਰਵਾਇਆ ਜਾ ਰਿਹਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਲਕਾ ਦਾਖਾ 'ਚ ਕੱਦ ਵੱਡਾ ਕਰਨ ਲੱਗੇ ਜਸਕਰਨ ਸਿੰਘ ਦਿਓਲ ਵਲੋਂ ਪਿੰਡ ਪੱਧਰ ਤੱਕ ਲੋਕਾਂ ਨਾਲ ਤਾਲਮੇਲ ਬਣਾਇਆ ਹੋਇਆ |
ਜ਼ੋਨ ਇੰਚਾਰਜ ਨਿਯੁਕਤ
ਸ਼੍ਰੋਮਣੀ ਅਕਾਲੀ ਦਲ (ਬ) ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਰਾਇ ਬਾਅਦ ਪਾਰਟੀ ਵਲੋਂ ਹਲਕਾ ਦਾਖਾ ਦੇ ਟਕਸਾਲੀ ਅਕਾਲੀ ਪਰਿਵਾਰਾਂ 'ਚੋਂ ਜਗਦੀਸ਼ ਸਿੰਘ ਗੋਰਸੀਆਂ ਸਾਬਕਾ ਚੇਅਰਮੈਨ (ਇੰਚਾਰਜ ਸਿੱਧਵਾਂ ਬੇਟ ਜ਼ੋਨ), ਗੁਰਦੀਪ ਸਿੰਘ ਫੱਲੇਵਾਲ (ਇੰਚਾਰਜ ਜ਼ੋਨ ਲਤਾਲਾ) ਅਤੇ ਸਵਰਨ ਸਿੰਘ ਛੱਜਾਵਾਲ (ਇੰਚਾਰਜ ਜ਼ੋਨ ਹਾਂਸ ਕਲਾਂ) ਨਿਯੁਕਤ ਹੋਏ | ਜਸਕਰਨ ਸਿੰਘ ਦਿਓਲ ਵਲੋਂ ਤਿੰਨੋਂ ਜ਼ੋਨ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਹਵਾਈ ਅੱਡੇ 'ਤੇ ਪ੍ਰਭਾਵਿਤ ਕਿਸਾਨਾਂ ਅਤੇ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ 'ਚ ਤਰਜੀਹ ਦਿਓ-ਡਾ. ਅਮਰ ਸਿੰਘ <b... ਅਗਲੀ ਖ਼ਬਰ ਬਲੌਜ਼ਮ ਸਕੂਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਵਿਦਿਆਰਥੀਆਂ ਦਾ ਸਵਾਗਤ
Ad Position 24