ਜਗਰਾਉਂ, 4 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਲੋਂ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦੇ ਉਨ੍ਹਾਂ ਦਾ ਅਗਲੇਰੀਆਂ ਜਮਾਤਾਂ ਵਿਚ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਸਾਰੇ ਹੀ ਵਿਦਿਆਰਥੀ ਬਹੁਤ ਹੀ ਚਾਅ ਅਤੇ ਨਵੀਂ ਉਮੀਦ ਨਾਲ ਸਕੂਲ ਪਹੁੰਚੇ ਤੇ ਫੁੱਲਾਂ ਦੀ ਵਰਖਾ ਨਾਲ ਹੋਏ ਸਵਾਗਤ ਦਾ ਖੁਸ਼ੀ ਨਾਲ ਆਨੰਦ ਮਾਣਿਆ | ਇਸ ਖੁਸ਼ੀ ਦੇ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਕਿਹਾ ਕਿ ਸਕੂਲ ਭਵਿੱਖ ਨੂੰ ਸੰਵਾਰਨ ਦਾ ਸਥਾਨ ਹੁੰਦਾ ਹੈ | ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਹਮੇਸ਼ਾ ਉਨ੍ਹਾਂ ਦੀ ਸੋਚ ਤੇ ਉਮੀਦਾਂ ਨੂੰ ਪਹਿਲ ਦਿੰਦੇ ਹਾਂ | ਅਸੀਂ ਨਵੇਂ ਸੈਸ਼ਨ 'ਤੇ ਇੰਨ੍ਹਾਂ ਨੂੰ ਨਵੀਂ ਸੋਚ ਨਾਲ ਅੱਗੇ ਦੀਆਂ ਜਮਾਤਾਂ ਲਈ ਤਿਆਰੀ ਸ਼ੁਰੂ ਕਰਵਾ ਰਹੇ ਹਾਂ ਤਾਂ ਜੋ ਆਉਣ ਵਾਲੇ ਸਾਲਾਂ ਵਿਚ ਚੰਗੇ ਨਤੀਜੇ ਸਾਹਮਣੇ ਆਉੇਣ ਅਤੇ ਉਨ੍ਹਾਂ ਦਾ ਸਰਵ-ਪੱਖੀ ਵਿਕਾਸ ਵੀ ਹੋ ਸਕੇ | ਇਸ ਮੌਕੇ ਸਕੂਲ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਮਾਪਿਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਕਰਨ ਲਈ ਵਚਨਬੱਧ ਹਾਂ |