ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਲੇਬਰ ਯੂਨੀਅਨ ਦੇ ਦਫ਼ਤਰ ਜਗਰਾਉਂ ਵਿਖੇ ਪੰਜਾਬ ਦੀਆਂ ਪ੍ਰਮੁੱਖ 6 ਪੱਲੇਦਾਰ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ | ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੇਬਰ ਯੂਨੀਅਨ ਨਾਲ ਕੀਤੇ ਵਾਅਦੇ ਦੇ ਮੁਤਾਬਿਕ ਨਾ ਮਾਤਰ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਸਮੂਹ ਪੱਲੇਦਾਰ ਯੂਨੀਅਨ ਸੰਘਰਸ਼ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਯੂਨੀਅਨਾਂ ਵਲੋਂ ਦਿੱਤੇ ਗਏ ਮੰਗ ਪੱਤਰ ਅਨੁਸਾਰ ਲਟਕਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦਾ ਪੱਲੇਦਾਰ ਮਜ਼ਦੂਰ ਮਜ਼ਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੀ 16 ਅਪ੍ਰੈਲ ਤੋਂ ਕਣਕ ਦੇ ਸੀਜ਼ਨ ਵਿਚ ਅਨਾਜ ਦੀ ਢੋਆ-ਢੁਆਈ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਫੂਡ ਮਹਿਕਮੇ ਦੀ ਹੋਵੇਗੀ | ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰ ਰਮੇਸ਼ ਸਹੋਤਾ ਜਗਰਾਉਂ, ਖੁਸ਼ੀ ਮੁਹੰਮਦ ਮਲੇਰਕੋਟਲਾ, ਸ਼ਿੰਦਰਪਾਲ ਸਿੰਘ ਬੁਢਲਾਡਾ, ਅਵਤਾਰ ਕਲਿਆਣ, ਕਰਮ ਦਿਉਲ ਅਹਿਮਦਗੜ੍ਹ, ਹਰਦੇਵ ਸਿੰਘ ਗੋਲਡੀ ਅੰਮਿ੍ਤਸਰ ਆਦਿ ਹਾਜ਼ਰ ਸਨ |