ਹਠੂਰ, 5 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸਿੱਖਿਆ ਮਹਿਕਮੇ ਦੇ ਨਿਯਮਾਂ ਅਧੀਨ ਈਕੋ ਕਲੱਬ ਵਿਚ ਸਰਕਾਰੀ ਹਾਈ ਸਕੂਲ ਭੰਮੀਪੁਰਾ ਵਿਖੇ ਗਰੀਨ ਪੰਜਾਬ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਰ ਵਿਚ ਗਰੀਨ ਪੰਜਾਬ ਮਿਸ਼ਨ ਟੀਮ ਦੇ ਸੱਤਪਾਲ ਸਿੰਘ, ਮੈਡਮ ਕੰਚਨ, ਹਰਨਰਾਇਣ ਸਿੰਘ ਅਤੇ ਹਰਪਿੰਦਰ ਸਿੰਘ ਨੇ ਭਾਗ ਲਿਆ ਅਤੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਾਤਾਵਰਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਵਿਦਿਅਰਥੀਆਂ ਅਤੇ ਅਧਿਆਪਕਾ ਤੋਂ ਪੰਜ-ਪੰਜ ਦਰੱਖ਼ਤ ਲਾਉਣ ਅਤੇ ਸਾਂਭ-ਸੰਭਾਲ ਦਾ ਪ੍ਰਣ ਲਿਆ | ਇਸ ਮੌਕੇ ਵਿਦਿਅਰਥੀਆਂ ਨੂੰ ਰਿਫਰੈੱਸਮੈਂਟ ਅਤੇ ਸਟੇਸ਼ਨਰੀ ਵੰਡੀ | ਇਸ ਮੌਕੇ ਮੁੱਖ ਅਧਿਆਪਕ ਨਰੇਸ਼ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਸੀ |